The Summer News
×
Monday, 20 May 2024

ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਪੁਲਿਸ ਇਸ ਗਾਇਕ ਤੋਂ ਕਰ ਰਹੀ ਹੈ ਪੁੱਛ ਪੜਤਾਲ, ਪੜੋ ਪੂਰੀ ਖਬਰ

ਮਾਨਸਾ : ਮਾਨਸਾ ਪੁਲੀਸ ਬੱਬੂ ਮਾਨ ਦੀ ਪੁੱਛ ਪੜਤਾਲ ਕਰ ਰਹੀ ਹੈ।  ਮਾਨਸਾ CIA ਸਟਾਫ ਵਿਚ ਪੁੱਛ ਪੜਤਾਲ ਹੋ ਰਹੀ ਹੈ। ਮਾਨਸਾ ਦੇ ਐਸਐਸਪੀ ਡਾ. ਨਾਨਕ ਸਿੰਘ ਖੁੱਦ ਪੁੱਛ ਪੜਤਾਲ ਕਰ ਰਹੇ ਹਨ।  ਪੁਲੀਸ ਅਧਿਕਾਰੀ ਬੱਬੂ ਮਾਨ ਉਪਰ ਕਰ ਪ੍ਰਸ਼ਨਾਂ ਦੀ ਬੁਛਾੜ ਰਹੇ ਹਨ। ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਇਕ-ਦੂਸਰੇ ਨੂੰ ਮਿਹਣੋ-ਮਿਹਣੀ ਹੁੰਦੇ ਰਹੇ ਹਨ।  ਮੂਸੇਵਾਲਾ ਅਤੇ ਮਾਨ ਆਪੋ ਆਪਣੇ ਚੋਣ ਅਖਾੜਿਆਂ ਦੌਰਾਨ ਇਕ-ਦੂਸਰੇ ਉਪਰ ਸ਼ਬਦੀ ਤੀਰ ਚਲਾਉਂਦੇ ਰਹੇ ਹਨ।  ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੋਸ਼ ਲਾਉਂਦੇ ਰਹੇ ਹਨ ਕਿ ਕੁਝ ਗਾਇਕ ਵੀ ਉਸ ਦੇ ਪੁੱਤਰ ਦੀ ਹੱਤਿਆ ਵਿਚ ਸ਼ਾਮਲ ਹੋ ਸਕਦੇ ਹਨ। ਮਾਨਸਾ ਪੁਲੀਸ ਨੇ ਗਾਇਕ ਮਨਕੀਰਤ ਔਲਖ ਨੂੰ ਵੀ ਤਲਬ ਕੀਤਾ ਹੈ। ਪਹਿਲਾਂ NIA ਵੀ ਕੁਝ ਪੰਜਾਬੀ ਗਾਇਕਾਂ ਦੀ ਪੁੱਛ ਪੜਤਾਲ ਕਰ ਚੁੱਕੀ ਹੈ।

Story You May Like