The Summer News
×
Tuesday, 21 May 2024

ਪੰਜਾਬੀ ਅਭਿਨੇਤਰੀ Nikeet Dhillon ਦਾ Instagram Account ਹੋਇਆ ਹੈਕ, ਵਾਇਰਲ ਮੌਤ ਦੀ ਖ਼ਬਰ ਦਾ ਸੱਚ ਆਇਆ ਸਾਹਮਣੇ, ਦੇਖੋ

ਚੰਡੀਗੜ੍ਹ : ਪੰਜਾਬੀ ਅਭਿਨੇਤਰੀ ਨਿਕੀਤ ਢਿੱਲੋਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਲੋਕ ਇਸ ਖਬਰ ਨੂੰ ਸੱਚ ਸਮਝ ਬੈਠੇ ਅਜਿਹਾ ਇਸ ਲਈ ਹੋਇਆ ਕਿਉਂਕਿ ਨਿਕੀਤ ਦੀ ਮੌਤ ਦੀ ਖਬਰ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੀ ਪਈ ਸੀ। ਪਰ ਅਜਿਹਾ ਕੁਝ ਨਹੀਂ ਹੈ ਅਭਿਨੇਤਰੀ ਨੇ ਖੁਦ ਸੋਸ਼ਲ ਮੀਡੀਆ ‘ਤੇ live ਹੋ ਕੇ ਦੱਸਿਆ ਕਿ ਉਸ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਇਸ ਦੇ ਨਾਲ ਹੀ ਨਿਕੀਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਹੈਕਰ ਨੇ ਅਜਿਹਾ ਕਿਵੇਂ ਅਤੇ ਕਿਉਂ ਕੀਤਾ।


ਜਿਵੇਂ ਹੀ ਨਿਕੀਤ ਸੋਸ਼ਲ ਮੀਡੀਆ ‘ਤੇ live ਹੋ ਕੇ ਆਪਣੀ ਮੌਤ ਦਾ ਖੁਲਾਸਾ ਕੀਤਾ ਇਸੇ ਦੌਰਾਨ ਹੀ  ਬਹੁਤ ਸਾਰੇ ਪ੍ਰਸ਼ੰਸਕਾਂ ਨੇ ਗੁਸਾ ਦਰਸਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

Story You May Like