The Summer News
×
Sunday, 19 May 2024

ਰਾਖੀ ਸਾਵੰਤ ਮੀਡੀਆ ਦੁਆਰਾ ਫਿਰ ਹੋਈ ਟ੍ਰੋਲ, ਆਦਿਲ ਤੇ ਵਕੀਲ ਖਿਲਾਫ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ : ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਦਿਨ ਪ੍ਰਤੀ ਦਿਨ ਛਾਂਈ ਹੋਈ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦਿਆਂ  ਬਹੁਤ ਪਰੇਸ਼ਾਨ ਚੱਲ ਰਹੀ ਹੈ। ਰਾਖੀ ਨੇ ਆਪਣੇ ਪਤੀ ਆਦਿਲ ਦੁਰਾਨੀ 'ਤੇ ਕਈ ਆਰੋਪ ਲਗਾਏ ਸੀ। ਰਾਖੀ ਨੇ ਪੁਲਿਸ ਵਿਚ ਉਸਦੇ ਖਿਲਾਫ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਆਦਿਲ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਸੀ।  ਰਾਖੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਆਦਿਲ ਦੁਰਾਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।


ਰਾਖੀ ਨੇ ਕੀਤੇ ਇਹ ਵੱਡੇ ਖੁਲਾਸੇ


ਰਾਖੀ ਸਾਵੰਤ ਆਏ ਦਿਨ ਨਵੇਂ ਨਵੇਂ ਬਿਆਨ ਦਿੰਦੀ ਰਹਿੰਦੀ ਹੈ। ਰਾਖੀ ਨੇ ਕਿਹਾ ਕਿ ਸਿਰਫ ਰਾਖੀ ਨੂੰ ਹੀ ਨਹੀਂ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਇਨਸਾਫ ਮਿਲਿਆ ਹੈ।  ਉਸ ਨੇ ਹਾਸੇ ਅੰਦਾਜ਼ ‘ਚ ਕਿਹਾ ਕਿ ਪਹਿਲਾ ਵਿਆਹ ਹੁੰਦਾ ਹੈ ਫਿਰ ਸੁਹਾਗਰਾਤ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਪਹਿਲਾ ਸੁਹਾਗਰਾਤ ਹੋਈ ਫਿਰ ਵਿਆਹ , ਕਹਿਣ ਦਾ ਭਾਵ ਇਹ ਹੈ ਕਿ ਮੁਲਜ਼ਮ ਨੂੰ ਪਹਿਲਾਂ ਪੁਲੀਸ ਹਿਰਾਸਤ ਤੇ ਫਿਰ ਨਿਆਂਇਕ ਹਿਰਾਸਤ ਮਿਲਦੀ ਹੈ। ਪਰ ਆਦਿਲ ਦੇ ਮਾਮਲੇ ਵਿੱਚ ਪਹਿਲਾਂ ਉਸ ਨੂੰ ਨਿਆਂਇਕ ਹਿਰਾਸਤ ਮਿਲੀ ਤੇ ਹੁਣ ਪੁਲੀਸ ਹਿਰਾਸਤ ਵਿੱਚ ਹੈ।


ਰਾਖੀ ਨੇ ਇਹ ਲਾਏ ਦੋਸ਼


ਰਾਖੀ ਨੇ ਪਤੀ ਉਤੇ ਦੋਸ਼ ਲਗਾਏ ਹਨ, ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਹੈ। ਇਸ ਦੇ ਨਾਲ ਹੀ ਉਸ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਲਏ ਹਨ। ਜੋ ਕਿ ਹੁਣ ਉਹ ਮੈਨੂੰ ਵਾਪਿਸ ਨਹੀਂ ਕਰ ਰਿਹਾ ਹੈ।  ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ  ਉਸ ਨੇ ਮੇਰੀ ਮਾਂ ਨੂੰ ਮਾਰ ਕੇ ਰੱਖੀ ਦਿੱਤਾ ਹੈ, ਮੇਰੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਸਿਰਫ ਆਦਿਲ ਹੈ। ਆਦਿਲ ਰਾਖੀ ਨੂੰ ਮਾਰਦਾ ਵੀ ਹੈ। ਰਾਖੀ ਨੇ ਕਿਹਾ ਕਿ ਉਹ ਸ਼ਾਮ ਨੂੰ ਘਰ ਆਉਂਦਾ ਹੈ ਅਤੇ ਉਸ ਨੂੰ ਕਾਫੀ ਮਾਰਦਾ ਹੈ। ਰਾਖੀ ਨੇ ਮੀਡੀਆਂ ਸਾਹਮਣੇ ਆਪਣੇ ਜਖਮ ਵੀ ਦਿਖਾਏ ਸੀ। ਰਾਖੀ ਨੇ ਆਦਿਲ ਦੇ ਖਿਲਾਫ ਆਈਪੀਸੀ ਦੀ ਧਾਰਾ 498ਏ, 377, 406, 323,504, 506 ਦੇ ਤਹਿਤ ਐਫਆਈਆਰ ਦਰਜ ਕਰਵਾਈ ਸੀ।


 

Story You May Like