The Summer News
×
Saturday, 18 May 2024

ਰਾਖੀ ਸਾਵੰਤ ਆਦਿਲ ਤੋਂ ਲੈਣ ਜਾ ਰਹੀ ਤਲਾਕ, ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਹੋ ਰਿਹਾ ਵਾਇਰਲ, ਢੋਲ ਦੀ ਤਾਲ 'ਤੇ ਨੱਚਦੀ ਆਈ ਨਜ਼ਰ

ਚੰਡੀਗੜ੍ਹ : ਰਾਖੀ ਸਾਵੰਤ ਬਾਲੀਵੁੱਡ ਦੀ ਮਸ਼ਹੂਰ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਹੈ। ਰਾਖੀ ਸਾਵੰਤ ਆਪਣੇ ਡਰਾਮਿਆ ਦੇ ਹਮੇਸ਼ਾ ਹੀ ਸੋਸ਼ਲ ਮੀਡੀਆ ਉਤੇ ਸੁਰਖੀਆਂ ਵਿਚ ਰਹਿੰਦੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਰਾਖੀ ਸਾਵੰਤ ਆਪਣੇ ਪਤੀ ਆਦਿਲ ਤੋਂ ਰਿਸ਼ਤੇ ਵਿਚ ਆਈ ਦਰਾਰ ਤੋਂ ਬਾਅਦ ਸੁਰਖੀਆਂ ਵਿਚ ਬਣੀ ਰਹੀ। ਇਸ ਤੋਂ ਬਾਅਦ ਰਾਖੀ ਦੀ ਇਕ video ਸੋਸ਼ਲ ਮੀਡੀਆ ਉਤੇ Trend ਕਰ ਰਹੀ ਹੈ। ਜਿਸ ਉਤੇ ਪ੍ਰਸ਼ੰਸਕ ਵੱਖ ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਦਰਅਸਲ ਰਾਖੀ ਆਪਣੇ ਪਤੀ ਆਦਿਲ ਦੁਰਾਨੀ ਨੂੰ ਤਲਾਕ ਦੇਣ ਜਾ ਰਹੀ ਹੈ। ਅਭਿਨੇਤਰੀ ਨੇ ਕਿਹਾ ਕਿ ਤਲਾਕ ਹੁਣ final ਹੋ ਗਿਆ ਹੈ।


16-1


ਰਾਖੀ ਨੇ ਸੜਕ ‘ਤੇ ਢੋਲ ‘ਤੇ ਕੀਤਾ ਖੂਬ ਡਾਂਸ  


ਰਾਖੀ ਸਾਵੰਤ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ Trend ਕਰ ਰਿਹਾ ਹੈ। ਜਿਸ ਵਿਚ ਰਾਖੀ ਲਾਲ ਲਹਿੰਗੇ ਵਿਚ ਨਜ਼ਰ ਆ ਰਹੀ ਹੈ। ਉਸ ਨੇ ਪੂਰਾ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਅਭਿਨੇਤਰੀ ਲਾਲ ਜੋੜੇ ‘ਚ ਢੋਲ 'ਤੇ ਜ਼ਬਰਦਸਤ ਅੰਦਾਜ਼ ‘ਚ ਨੱਚਦੀ ਨਜ਼ਰ ਆ ਰਹੀ ਹੈ। ਰਾਖੀ ਨੇ ਆਪਣੇ ਸਭ ਦੇ ਸਾਹਮਣੇ ਕਿਹਾ ਕਿ '' ਆਖਰਕਾਰ ਉਹ ਦਿਨ ਆ ਹੀ ਗਿਆ ਕਿ ਮੈਂ ਤਲਾਕ ਲੈ ਰਹੀ ਹਾਂ ਤੇ ਇਹ ਹੁਣ ਮੇਰੀ ਬ੍ਰੇਕਅੱਪ ਪਾਰਟੀ ਹੈ। ਲੋਕ ਬ੍ਰੇਕਅੱਪ ਜਾਂ ਤਲਾਕ ਤੋਂ ਉਦਾਸ ਹੁੰਦੇ ਹਨ ਪਰ ਮੈਂ ਖੁਸ਼ ਹਾਂ, ਤੁਸੀਂ ਦੇਖ ਹੀ ਸਕਦੇ ਹੋ।" ਇਹ ਕਹਿੰਦੇ ਹੀ ਉਹ ਢੋਲ ਦੀ ਆਵਾਜ਼ ਉਤੇ ਭੰਗੜਾ ਪਾਉਣਾ ਸ਼ੁਰੂ ਕਰਦੀ ਹੈ। ਉਸ ਦੇ ਇਸ ਜ਼ਬਰਦਸਤ ਭੰਗੜੇ ਦਾ ਵੀਡੀਓ ਜ਼ੋਰਾ ਸ਼ੋਰਾ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।


16-2


ਰਾਖੀ ਕਿਉਂ ਲੈ ਰਹੀ ਤਲਾਕ


ਰਾਖੀ ਨੇ ਪਤੀ ਉਤੇ ਦੋਸ਼ ਲਗਾਏ ਹਨ, ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਸੀ। ਇਸ ਦੇ ਨਾਲ ਹੀ ਰਾਖੀ ਨੇ ਇਹ ਦੋਸ਼ ਲਗਾਏ ਸੀ ਕਿ ਉਸ ਦੇ ਬਹੁਤ ਸਾਰੇ ਪੈਸੇ ਵੀ ਲਏ ਹਨ। ਰਾਖੀ ਨੇ ਕਿਹਾ ਮੇਰੀ ਮਾਂ ਨੂੰ ਮਾਰ ਕੇ ਰੱਖ ਦਿੱਤਾ ਹੈ, ਮੇਰੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਸਿਰਫ ਆਦਿਲ ਹੈ। ਰਾਖੀ ਨੇ ਕਿਹਾ ਸੀ ਆਦਿਲ ਮੈਨੂੰ ਮਾਰਦਾ ਵੀ ਹੈ। ਰਾਖੀ ਨੇ ਕਿਹਾ ਕਿ ਉਹ ਸ਼ਾਮ ਨੂੰ ਘਰ ਆਉਂਦਾ ਹੈ ਅਤੇ ਉਸ ਨੂੰ ਕਾਫੀ ਮਾਰਦਾ ਹੈ। ਰਾਖੀ ਨੇ ਮੀਡੀਆਂ ਸਾਹਮਣੇ ਆਪਣੇ ਜਖਮ ਵੀ ਦਿਖਾਏ ਸੀ। ਜਿਸ ਤੋਂ ਬਾਅਦ ਉਸ ਨੇ ਉਸ ਦੀ ਸ਼ਿਕਾਇਤ ਮੁੰਬਈ ਪੁਲਿਸ ਨੂੰ ਲਿਖਾਈ, ਜਿਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਆਖਿਰਕਾਰ ਉਹ ਤਲਾਕ ਲੈ ਰਹੀ ਹੈ।  


(Sonam Malhotra)

Story You May Like