The Summer News
×
Tuesday, 21 May 2024

ਬਾਲੀਵੁੱਡ ਅਦਾਕਾਰਾ ਦੀ ਮਾਂ ਦੇ ਅੰਤਿਮ ਸੰਸਕਾਰ 'ਤੇ ਇਨ੍ਹਾਂ ਸਿਤਾਰਿਆਂ ਪਹੁੰਚ ਕੇ ਰਾਖੀ ਸਾਵੰਤ ਨੂੰ ਦਿੱਤਾ ਹੌਂਸਲਾ

ਚੰਡੀਗੜ੍ਹ : ਬਿੱਗ ਬੌਸ ਫੇਮ ਰਾਖੀ ਸਾਵੰਤ ਦੀ ਮਾਂ ਜਯਾ ਭੇਡਾ ਦੀ ਮੌਤ ਕਾਰਨ ਬੇਟੀ ਰਾਖੀ ਸਾਵੰਤ ਦਾ ਬੁਰਾ ਹਾਲ ਹੋਇਆ ਪਿਆ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਮਾਂ ਪਿਛਲੇ ਕਾਫੀ ਸਮੇਂ ਤੋਂ ਬ੍ਰੇਨ ਟਿਊਮਰ ਨਾਲ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ।


ਮੀਡੀਆ ਸੂਤਰਾਂ ਮੁਤਾਬਕ 28 ਜਨਵਰੀ ਨੂੰ ਹਸਪਤਾਲ 'ਚ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਐਤਵਾਰ ਨੂੰ ਮਾਂ ਦੇ ਅੰਤਿਮ ਸੰਸਕਾਰ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਰਾਖੀ 'ਤੇ ਦੁੱਖ ਪ੍ਰਗਟ ਕੀਤਾ। ਰਾਖੀ ਸਾਵੰਤ ਦੇ ਨਾਲ ਉਨ੍ਹਾਂ ਦਾ ਭਰਾ ਰਾਕੇਸ਼ ਸਾਵੰਤ ਵੀ ਨਜ਼ਰ ਆਇਆ।


ਬੇਹੋਸ਼ ਰਾਖੀ ਸਾਵੰਤ ਨੂੰ ਉਸਦਾ ਪਤੀ ਆਦਿਲ ਸੰਭਾਲਦਾ ਹੋਇਆ ਨਜ਼ਰ ਆ ਰਿਹਾ ਹੈ। ਮਾਂ ਦੇ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਸੰਭਾਲਣ ਤੋਂ ਅਸਮਰੱਥ ਹੈ। ਰਸ਼ਮੀ ਦੇਸਾਈ, ਫਰਾਹ ਖਾਨ ਤੋਂ ਲੈ ਕੇ ਸੰਗੀਤਾ ਵਰਗੀਆਂ ਅਭਿਨੇਤਰੀਆਂ ਨੇ ਰਾਖੀ ਸਾਵੰਤ ਦੇ ਘਰ ਪਹੁੰਚ ਕੇ ਉਸ ਨੂੰ ਹੌਂਸਲਾ ਦਿੱਤਾ।

Story You May Like