The Summer News
×
Friday, 17 May 2024

11 ਸਾਲ ਬਾਅਦ Ram Charan ਅਤੇ Upasana ਬਣੇ ਮਾਤਾ ਪਿਤਾ, ਪਰਿਵਾਰ ਤੇ ਪ੍ਰਸ਼ੰਸਕਾਂ ‘ਚ ਜਾਗੀ ਖੁਸ਼ੀ ਦੀ ਲਹਿਰ

ਚੰਡੀਗੜ੍ਹ : ਸਾਊਥ ਸੁਪਰਸਟਾਰ ਰਾਮ ਚਰਨ ਦੇ ਘਰ 11 ਸਾਲ ਬਾਅਦ ਜਸ਼ਨ ਦਾ ਮਾਹੌਲ ਬਣਿਆ ਹੈ। ਰਾਮ ਚਰਨ ਅਤੇ ਉਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ। ਆਖਿਰਕਾਰ ਉਹ ਵਕਤ ਆ ਹੀ ਗਿਆ, ਦਸ ਦਈਏ ਕਿ Ram Charan ਅਤੇ  Upasana Kamineni ਮਾਤਾ ਪਿਤਾ ਬਣ ਚੁੱਕੇ ਹਨ। ਜੀ ਹਾਂ Ram ਦੀ ਪਤਨੀ Upasana Kamineni ਨੇ ਬੇਟੀ ਨੇ ਜਨਮ ਦਿੱਤਾ ਹੈ। ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਜਾਗ ਉੱਠੀ ਹੈ। ਇਸ ਖਬਰ ਨੂੰ ਲੈ ਕੇ ਪਰਿਵਾਰ ਤੋਂ ਲੈ ਕੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਹਰ ਕੋਈ ਅਦਾਕਾਰ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇ ਰਿਹਾ ਹੈ।


15-1


Ram Charan ਅਤੇ Upasana 11 ਸਾਲ ਬਾਅਦ ਬਣੇ ਮਾਤਾ ਪਿਤਾ  


 ਦਸ ਦਈਏ ਕਿ Ram ਅਤੇ Upasana ਦੇ 14 ਜੂਨ 2012 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸੀ। ਦੋਵਾਂ ਦੇ ਵਿਆਹ ਨੂੰ 11 ਸਾਲ ਹੋ ਗਏ ਹਨ। ਕੁਝ ਸਮੇਂ ਪਹਿਲਾ ਹੀ ਰਾਮ ਅਤੇ ਉਹਨਾਂ ਦੀ ਪਤਨੀ ਨੇ ਵਿਆਹ ਦੇ 11 ਸਾਲ ਪੂਰੇ ਹੋਣ ਉਤੇ marriage anniversary ਮਨਾਈ ਸੀ। ਦਸ ਦਈਏ ਕਿ ਉਪਾਸਨਾ ਨੇ ਹੈਦਰਾਬਾਦ ਵਿਚ ਅਪੋਲੋ ਹਸਪਤਾਲ 'ਚ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਪਰਿਵਾਰ ਵਿਚ ਹਰ ਕੋਈ ਖੁਸ਼ੀ ਨਾਵ ਝੂਮ ਰਿਹਾ ਹੈ।


15-2


ਸਾਊਥ ਸੁਪਰਸਟਾਰ ਚਿਰੰਜੀਵੀ ਹੁਣ ਦਾਦਾ ਬਣ ਗਏ ਹਨ। ਰਾਮ ਦੇ ਸਾਰੇ ਪ੍ਰਸ਼ੰਸਕ ਬੇਟੀ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਸੂਤਰਾਂ ਮੁਤਾਬਿਕ ਮਾਂ ਅਤੇ ਬੇਟੀ ਦੋਵੇਂ ਹੀ ਤੰਦਰੁਸਤ ਹਨ। ਹਸਪਤਾਲ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਲੱਗੀ ਵੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਦੋਵਾਂ ਨੇ ਇਹ pregnancy ਦੀ ਖਬਰ 2022 ਵਿਚ ਦਿੱਤੀ ਸੀ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਕੁਝ ਪ੍ਰਸ਼ੰਸਕ ਕਹਿੰਦੇ ਹਨ ਕਿ made for each other ਹਨ।


(Sonam Malhotra) 

Story You May Like