The Summer News
×
Tuesday, 21 May 2024

ਪੰਜਾਬ ਦੇ ਮਸ਼ਹੂਰ ਅਦਾਕਾਰ ਨੂੰ ਆਖਿਰ ਕਿਉਂ ਜਾਣਾ ਪਿਆ ਜੇਲ੍ਹ , ਤੁਸੀ ਵੀ ਦੇਖੋ ਉਸ ਦੇ ਪਿਛੇ ਦਾ ਕਾਰਨ

(ਮਨਪ੍ਰੀਤ ਰਾਓ)


ਚੰਡੀਗੜ੍ਹ :  ਰਾਣਾ ਜੰਗ ਬਹਾਦਰ ਜੋ ਕਿ ਇੱਕ ਮਸ਼ਹੂਰ ਅਦਾਕਰ ਹਨ ਉਹਨਾਂ ਨੇ ਪੰਜਾਬੀ ਅਤੇ ਹਿੰਦੀ ਦੋਵਾਂ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਦਾ ਜਨਮ 23 ਨਵੰਬਰ 1952 ‘ਚ ਹੋਇਆ ਤੇ ਉਹਨਾਂ ਦਾ ਜਨਮ ਸਥਾਨ ਪਠਾਨਕੋਟ (ਪੰਜਾਬ) ਹੈ । ਤੁਹਾਨੂੰ ਦਸ ਦਿੰਦੇ ਹਾਂ ਕਿ ਰਾਣਾ ਜੰਗ ਬਹਾਦਰ ਇੱਕ ਭਾਰਤੀ ਫਿਲਮ ਅਭਿਨੇਤਾ ਹਨ, ਜਿਸ ਵਿੱਚ ਉਹਨਾਂ ਨੇ ਮੁੱਖ ਤੌਰ ਤੇ ਬਾਲੀਬੁੱਡ ਵਿੱਚ ਕੰਮ ਕੀਤਾ ਹੈ।


ਆਖਿਰ ਕਿਉਂ ਜਾਣਾ ਪਿਆ ਮਸ਼ਹੂਰ ਕਲਾਕਾਰ ਨੂੰ ਜੇਲ੍ਹ :-    


ਤੁਹਾਨੂੰ ਦਸ ਦਈਏ ਕਿ ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦਰ ਕਿਸੇ ਨਾ ਕਿਸੇ ਮੁੱਦੇ ਕਾਰਨ ਆਪਣੀ ਚਰਚਾ ਵਿੱਚ ਰਹਿੰਦੇ ਹੀ ਹਨ। ਲੋਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਬੁੱਧਵਾਰ ਨੂੰ ਜਲੰਧਰ ਪੁਲਿਸ ਥਾਣਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ । ਸੂਤਰਾਂ ਅਨੁਸਾਰ ਜਾਣਕਾਰੀ ਮਿਲੀ  ਹੈ ਕਿ ਉਹਨਾਂ ਕਿ ਭਗਵਾਨ ਵਾਲਮਿਕੀ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਹੈ। ਇਸ ਦੇ ਵਿਰੋਧ ‘ਚ ਵਾਲਮਿਕੀ ਸਮਾਜ ਵੱਲੋਂ ਅਦਾਕਾਰ ਰਾਣਾ ਜੰਗ ਬਹਾਦਰ ਉਪਰ 10 ਜੂਨ ਨੂੰ ਪਰਚਾ ਦਰਜ਼ ਕਰਵਾਇਆ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਗਈ ਸੀ।


ਜਾਣਕਾਰੀ ਦੇ ਦਈਏ ਕਿ ਉਹਨਾਂ ਨੇ ਸੋਸ਼ਲ ਮੀਡੀਆਂ ਦੇ ਜ਼ਰੀਏ ਆਪਣੀ ਗਲਤੀ ਨੂੰ ਸਵੀਕਾਰ ਵੀ ਕਰ ਲਿਆ ਸੀ। ਪ੍ਰੰਤੂ ਵਾਲਮਿਕੀ ਸਮਾਜ ਜੋ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਸੀ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਮਸ਼ਹੂਰ ਅਦਾਕਾਰ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।


Story You May Like