The Summer News
×
Saturday, 18 May 2024

Rocky Aur Rani Ki Prem Kahani Teaser: Ranveer ਅਤੇ Alia ਦੀ romantic chemistry ਹੈ ਬਹੁਤ ਪਿਆਰੀ, ਪ੍ਰਸ਼ੰਸਕਾਂ ਨੂੰ Teaser ਆਇਆ ਬੇਹੱਦ ਪਸੰਦ

ਚੰਡੀਗੜ੍ਹ : ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ Rocky Aur Rani Kii Prem Kahaani ਦਾ Teaser ਰਿਲੀਜ਼ ਹੋ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਸ਼ੰਸਕ ਇਸ ਫਿਲਮ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਕਰਨ ਜੌਹਰ ਦੀਆਂ ਫਿਲਮਾਂ ਬਹੁਤ ਜ਼ਿਆਦਾ Entertaining ਹੁੰਦੀਆਂ ਹਨ। ਇਸ ਫਿਲਮ ਵਿਚ ਦੋਵੇਂ ਹੀ Most charming ਅਤੇ ਮੱਜ਼ੇਦਾਰ ਅਦਾਕਾਰ ਹਨ। ਫਿਲਮ ਦਾ Teaser ਵੇਖਣ ਤੋਂ ਬਾਅਦ ਪ੍ਰਸ਼ੰਸਕ ਹੋਰ ਵੀ ਉਤਸ਼ਾਹਿਤ ਹੋ ਗਏ ਹਨ। ਫਿਲਮ ਦਾ Teaser ਵੇਖ ਕੇ ਲੱਗ ਰਿਹਾ ਹੈ ਕਿ ਫਿਲਮ ਬਹੁਤ ਹੀ ਵਧੀਆ ਹੋਵੇਗੀ।


17-1


ਮਸ਼ਹੂਰ ਅਦਾਕਾਰ ਨਿਭਾ ਰਹੇ ਅਹਿਮ ਭੂਮਿਕਾ


Rocky Aur Rani Kii Prem Kahaani ਦਾ Teaser ਰਿਲੀਜ਼ ਹੋਏ ਨੂੰ ਕੁਝ ਹੀ ਸਮਾਂ ਹੋਇਆ ਹੈ ਕਿ ਇਸ ਨੂੰ ਕਾਫੀ ਜ਼ਿਆਦਾ Views ਮਿਲ ਗਏ ਹਨ। ਦਸ ਦਈਏ ਕਿ ਰਣਵੀਰ ਸਿੰਘ ਅਤੇ ਆਲੀਆ ਫਿਲਮ ਵਿੱਚ ਭੱਟ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਰਣਵੀਰ ਸਿੰਘ ਆਪਣੇ ਵੱਖਰੇ fashion ਦੇ ਲਈ ਅਤੇ ਵੱਖਰੇ ਅੰਦਾਜ਼ ਤੇ ਅਦਾਕਾਰੀ ਲਈ ਮਸ਼ਹੂਰ ਹੈ। ਇਸ ਦੇ ਨਾਲ ਹੀ ਆਲੀਆਂ ਭੱਟ ਆਪਣੀ cuteness ਦੇ ਬੇਹਤਰ ਅਦਾਕਾਰੀ ਦੇ ਲਈ ਮਸ਼ਹੂਰ ਹੈ। ਦੋਵਾਂ ਦੀ ਜੋੜੀ ਬਹੁਤ ਪਿਆਰੀ ਹੈ। ਦੋਵਾਂ ਦਾ ਫਿਲਮ ਵਿਚ lovely Chemistry ਵੇਖਣ ਨੂੰ ਮਿਲੇਗੀ।


17-2


ਕਰਨ ਜੌਹਰ ਨੇ 7 ਸਾਲ ਬਾਅਦ ਕੀਤੀ ਵਾਪਸੀ


ਕਰਨ ਜੌਹਰ ਨੇ 7 ਸਾਲ ਤੋਂ ਕੋਈ ਵੀ ਫਿਲਮ direct ਨਹੀਂ ਕੀਤੀ ਹੈ। ਲੰਮੇਂ ਸਮੇਂ ਤੋਂ ਬਾਅਦ ਉਹਨਾਂ ਨੇ ਵਾਪਸੀ ਕੀਤੀ ਹੈ। ਕਰਨ ਜੌਹਰ ਨੇ ਆਪਣੇ ਪਸੰਦੀਦਾ ਅਦਾਕਾਰਾਂ ਨਾਲ ਵਾਪਸੀ ਕੀਤੀ ਹੈ। ਕਰਨ ਦੀਆਂ ਸਾਰੀਆਂ ਫਿਲਮਾਂ ਹੀ ਹਿੱਟ ਰਹੀਆਂ ਹਨ। ਇਸ ਫਿਲਮ Teaser ਹੀ ਧਮਾਕੇਦਾਰ ਹੈ ਤਾਂ ਫਿਲਮ ਬਹੁਤ ਹੀ ਵਧੀਆ ਹੋਵੇਗੀ। ਕਰਨ ਜੌਹਰ ਦੀਆਂ ਫਿਲਮਾਂ ਵਿਚ ਰੋਮਾਂਸ ਤਾਂ ਵੇਖਣ ਨੂੰ ਮਿਲਦਾ ਹੈ।


17-3


ਟੀਜ਼ਰ 'ਚ ਹੈ ਮੱਜ਼ੇਦਾਰ


ਕਰਨ ਜੌਹਰ ਦੀ ਫਿਲਮ ਹੋਵੇ ਅਤੇ ਉਸ ਵਿਚ ਰੋਮਾਂਸ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ। ਫਿਲਮ ਦੇ Teaser ਵਿਚ ਬਰਫੀਲੇ ਪਹਾੜ, ਰੋਮਾਂਸ, ਪਰਿਵਾਰ, ਡਰਾਮਾ ਆਦਿ ਸਭ ਕੁਝ ਨਜ਼ਰ ਆ ਰਿਹਾ ਹੈ। 1 ਮਿੰਟ 19 ਸੈਕਿੰਡ ਨੇ ਪ੍ਰਸ਼ੰਸਕਾਂ ਨੂੰ ਫਿਲਮ ਦੇਖਣ ਦੇ ਲਈ ਉਤਸ਼ਾਹਿਤ ਕਰ ਦਿੱਤਾ ਹੈ। ਫਿਲਮ ਵਿਚ Ranveer Singh, Alia Bhatt, Dharmendra, Jaya Bachchan, Shabana Azmi ਆਦਿ ਸਾਰੇ ਵੇਖਣ ਨੂੰ ਮਿਲ ਰਹੇ ਹਨ।


 (Sonam Malhotra)

Story You May Like