The Summer News
×
Friday, 17 May 2024

“Sasural simar ka” ਦੀ ਅਭਿਨੇਤਰੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, Baby Boy ਦਾ ਪਿਆਰੇ ਅੰਦਾਜ਼ ਨਾਲ ਕੀਤਾ Welcome, ਦੇਖੋ Video

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਅਤੇ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਅਤੇ ਸ਼ੌਏਬ ਮਾਤਾ ਪਿਤਾ ਬਣ ਗਏ ਹਨ। ਦੀਪਿਕਾ ਨੇ ਬੇਟੇ 21 ਜੂਨ ਨੂੰ ਜਨਮ ਦਿੱਤਾ ਹੈ। ਦੱਸ ਦਈਏ ਕਿ ਦੀਪਿਕਾ ਦੀ ਸਮੇਂ ਤੋਂ ਪਹਿਲਾਂ ਡਿਲੀਵਰੀ ਹੋਈ ਹੈ ਯਾਨੀ ਕੀ ਉਸ ਦਾ ਬੱਚਾ Premature ਹੈ।  ਪਹਿਲਾ ਸਾਰਾ ਪਰਿਵਾਰ ਉਹਨਾਂ ਦੇ ਬੱਚੇ ਅਤੇ ਦੀਪਿਕਾ ਲਈ ਪਰੇਸ਼ਾਨ ਸੀ ਪਰ ਹੁਣ ਬੱਚਾ ਅਤੇ ਮਾਂ ਦੋਵੇ ਹੀ ਖੁਸ਼ ਹਨ। ਦੀਪਿਕਾ ਅਤੇ ਉਹਨਾਂ ਦਾ ਬੱਚਾ ਦੋਵੇਂ 20 ਦਿਨਾਂ ਬਾਅਦ ਹਸਪਤਾਲ ਤੋਂ ਘਰ ਆ ਗਏ ਹਨ।


ਇਸ ਦਾ vlog ਸ਼ੌਏਬ ਨੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਜਿਸ ਵਿਚ ਸ਼ੁਰੂ ਵਿੱਚ ਹੀ ਦੀਪਿਕਾ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਸੀ। ਇਸ ਦੌਰਾਨ ਅਭਿਨੇਤਰੀ ਦੇ ਚਹਿਰੇ ‘ਤੇ ਖੁਸ਼ੀ ਵੀ ਦੇਖੀ ਗਈ। ਜਦ ਦੋਵੇਂ ਹੀ ਪਤੀ ਪਤਨੀ ਆਪਣੇ ਬੇਟੇ ਨੂੰ ਹਸਪਤਾਲ ਤੋਂ ਬਾਹਰ ਲੈ ਕੇ ਆਏ ਤਾਂ ਮੀਡੀਆਂ ਨੇ ਉਹਨਾਂ ਨੂੰ ਬਾਹਰ ਘੇਰ ਲਿਆ, ਜਿਸ ਤਹਿਤ ਦੋਵਾਂ ਨੇ ਪਿਆਰੇ ਪੋਜ਼ ਦਿੱਤੇ। ਪ੍ਰਸ਼ੰਸਕਾਂ ਨੇ  ਦੀਪਿਕਾ ਅਤੇ ਬੱਚੇ ਨੂੰ ਖੂਬ ਸ਼ੁਭਕਾਮਨਾਵਾਂ ਦਿੱਤੀਆਂ। ਇਸ ਕਰਕੇ ਦੀਪਿਕਾ ਨੇ ਵੀਡੀਓ ਦੌਰਾਨ ਕਿਹਾ ਕਿ ਉਹ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕਰਦੀ ਹੈ। ਕਿਉਂ ਕਿ ਜਿਵੇਂ ਪ੍ਰਸ਼ੰਸਕਾਂ ਨੇ ਉਹਨਾਂ ਦੇ ਮੁਸ਼ਕਿਲ ਸਮੇਂ ਵਿੱਚ ਉਹਨਾਂ ਦਾ ਸਾਥ ਦਿੱਤਾ ਉਹਨਾਂ ਲਈ ਦੁਆ ਕੀਤੀ, ਇਹ ਮੇਰੇ ਅਤੇ ਮੇਰੇ ਪੂਰੇ ਪਰਿਵਾਰ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ।


ਦੀਪਿਕਾ ਨੇ ਵੀਡੀਓ ਵਿੱਚ ਕਿਹਾ ਕਿ ਮੇਰੇ ਲਈ ਮੇਰੇ ਮਾਂ ਬਣਨ ਤੱਕ ਦਾ ਸਫਰ ਬਹੁਤ ਖੂਬਸੂਰਤ ਰਿਹਾ ਕਿਉਂ ਕਿ ਸ਼ੌਏਬ ਨੇ ਮੇਰਾ ਬਹੁਤ ਹੀ ਪਿਆਰੇ ਤਰੀਕੇ ਨਾਲ ਸਾਥ ਦਿੱਤਾ। ਮੇਰੇ ਪਤੀ ਨੇ ਮੇਰਾ ਬਹੁਤ ਖਿਆਲ ਰੱਖਿਆ ਹੈ ਅਤੇ ਜਦੋਂ ਦਾ ਬੱਚਾ ਹੋਇਆ ਹੈ ਉਹ ਮੇਰੇ ਨਾਲ ਹਸਪਤਾਲ ਵਿੱਚ ਹੀ ਹਨ। ਉਹਨਾਂ ਨੇ ਮੈਨੂੰ ਬਿਲਕੁਲ ਵੀ ਇੱਕਲਾ ਨਹੀਂ ਛੱਡਿਆ।


ਦੱਸ ਦਈਏ ਕਿ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਜਿਸ ਤੋਂ ਬਾਅਦ ਮਾਤਾ ਪਿਤਾ ਤਾਂ ਆਪਣੀ ਖੁਸ਼ੀ ਜ਼ਾਹਿਰ ਹੀ ਨਹੀਂ ਕਰ ਪਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਅਲਾ ਨੇ ਉਹਨਾਂ ਨੂੰ ਇਹ ਵੱਡਾ ਤੋਹਫਾ ਦਿੱਤਾ। ਪਹਿਲਾ ਜੋ ਹੋਇਆ Ups and Downs ਆਏ ਉਹ ਇਕ phase ਸੀ ਜੋ ਨਿਕਲ ਗਿਆ। ਹੁਣ ਜੋ ਸਾਡੇ ਕੋਲ ਹੈ ਉਸ ਦੇ ਲਈ ਅਸੀਂ ਅਲਾ ਦੇ ਬਹੁਤ ਸ਼ੁਕਰਗੁਜ਼ਾਰ ਹਾਂ।


(Sonam Malhotra)

Story You May Like