The Summer News
×
Thursday, 09 May 2024

ਕੁਦਰਤੀ ਆਫ਼ਤ 'ਚ ਰੈੱਡ ਕਰਾਸ ਵੱਲੋਂ ਲੋੜਵੰਦਾਂ ਦੀ ਮਦਦ ਨਿਰੰਤਰ ਕੀਤਾ ਜਾਰੀ

ਪਟਿਆਲਾ, 13 ਜੁਲਾਈ : ਪਟਿਆਲਾ ਜ਼ਿਲ੍ਹੇ ਵਿੱਚ ਆਈ ਕੁਦਰਤੀ ਆਫ਼ਤ ਮੌਕੇ ਜਿਥੇ ਲੋੜਵੰਦਾਂ ਦੀ ਮਦਦ ਲਈ ਵੱਡੀ ਗਿਣਤੀ ਸਮਾਜ ਸੇਵੀ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਹੈ, ਉਥੇ ਹੀ ਰੈੱਡ ਕਰਾਸ ਵੱਲੋਂ ਵੀ ਨਿਰੰਤਰ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਰਹਿਨੁਮਾਈ ਹੇਠ ਪਿਛਲੇ ਤਿੰਨ ਦਿਨਾਂ ਤੋਂ ਰੈੱਡ ਕਰਾਸ ਵੱਲੋਂ ਲੋੜਵੰਦਾਂ ਨੂੰ ਦਵਾਈਆਂ, ਫੂਡ ਪੈਕੇਟ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਪਟਿਆਲਾ ਦੀ ਗੋਪਾਲ ਕਲੋਨੀ, ਰਿਸ਼ੀ ਕਲੋਨੀ, ਸ਼ਕਤੀ ਨਗਰ ਤੇ ਅਰਬਨ ਅਸਟੇਟ ਫੇਜ 1 ਅਤੇ 2 ਵਿੱਚ ਫੂਡ ਪੈਕੇਟ ਭੇਜ ਗਏ ਹਨ। ਜਦਕਿ ਘਨੌਰ ਤੇ ਪਾਤੜਾਂ ਵਿੱਚ ਵੀ ਲਗਾਤਾਰ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਜਾ ਰਿਹਾ ਹੈ। ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਹੁਣ ਤੱਕ ਦੋ ਹਜ਼ਾਰ ਤੋਂ ਉਪਰ ਫੂਡ ਪੈਕੇਟ, ਢਾਈ ਹਜ਼ਾਰ ਪਾਣੀ ਦੀਆਂ ਬੋਤਲਾਂ ਤੇ ਦੋ ਹਜ਼ਾਰ ਮਰੀਜ਼ਾਂ ਲਈ ਲੋੜੀਂਦੀ ਦਵਾਈ ਉਪਲਬੱਧ ਕਰਵਾਉਣ ਸਮੇਤ ਮੱਛਰਾਂ ਤੋਂ ਬਚਾਅ ਲਈ ਓਡੋਮਾਸ ਵੀ ਉਪਲਬੱਧ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਕੋਲ ਤਿੰਨ ਫੈਮਲੀ ਟੈਂਟ ਹਨ ਜਿੰਨਾਂ ਦੀ ਵਰਤੋਂ ਵੀ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਠਹਿਰਾਅ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਨਿਰੰਤਰ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਕਾਰਜ਼ਸੀਲ ਰਹੇਗੀ।

Story You May Like