The Summer News
×
Tuesday, 21 May 2024

ਰਾਖੀ ਸਾਵੰਤ ਨਾਲ ਵਿਆਹ ਤੋਂ ਬਾਅਦ ਹੋਇਆ ਕੁਝ ਅਜਿਹਾ ਕਿ ਖਬਰ ਪੜ੍ਹ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਰਾਖੀ ਸਾਵੰਤ ਜਿਸ ਨੂੰ entertainment ਦੀ Queen ਕਿਹਾ ਜਾਂਦਾ ਹੈ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਨ੍ਹੀਂ ਦਿਨੀਂ ਉਹ ਬਹੁਤ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਮੀਡੀਆ ਸੂਤਰਾਂ ਮੁਤਾਬਕ ਉਹ ਆਪਣੇ ਵਿਆਹ ਅਤੇ ਮਾਂ ਦੀ ਬੀਮਾਰੀ ਨੂੰ ਲੈ ਕੇ ਸੁਰਖੀਆਂ 'ਚ ਹੈ। ਪਰ ਹੁਣ ਰਾਖੀ ਸਾਵੰਤ ਦੇ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਉਹ ਆਪਣੀ ਪ੍ਰੈਗਨੈਂਸੀ 'ਤੇ ਕੁਝ ਨਹੀਂ ਬੋਲ ਰਹੀ ਸੀ ਪਰ ਉਸ ਨੇ ਇਸ ਮਾਮਲੇ 'ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।


ਦਰਅਸਲ ਰਾਖੀ ਸਾਵੰਤ ਗਰਭਵਤੀ ਸੀ ਪਰ ਹੁਣ ਉਸ ਦਾ ਗਰਭਪਾਤ ਹੋ ਗਿਆ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਨੇ 7 ਮਹੀਨੇ ਪਹਿਲਾਂ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਨੂੰ ਫਰਜ਼ੀ ਕਹੇ ਜਾਣ ਤੋਂ ਬਾਅਦ ਉਹ ਮੁਸ਼ਕਲ ਸਮੇਂ ਵਿੱਚੋਂ ਲੰਘੀ। ਹਾਲਾਂਕਿ ਹੁਣ ਆਦਿਲ ਖਾਨ ਦੁਰਾਨੀ ਨੇ ਵੀ ਰਾਖੀ ਨਾਲ ਆਪਣੇ ਵਿਆਹ ਨੂੰ ਸਵੀਕਾਰ ਕਰ ਲਿਆ ਹੈ। ਦੂਜੇ ਪਾਸੇ ਮੁਕੇਸ਼ ਅੰਬਾਨੀ ਆਪਣੀ ਮਾਂ ਦੇ ਇਲਾਜ ਲਈ ਮਦਦ ਲਈ ਅੱਗੇ ਆਏ ਹਨ।

Story You May Like