Concert ਦੌਰਾਨ ਇਸ ਗਾਇਕ ਤੇ ਉਸ ਦੇ ਸਾਥੀਆਂ ਨਾਲ ਕੀਤੀ ਗਈ ਕੁੱਟਮਾਰ, ਜਾਣੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ : ਗਾਇਕ ਸੋਨੂੰ ਨਿਗਮ ਨਾਲ ਮੁੰਬਈ ਵਿੱਚ event ਦੌਰਾਨ ਹੱਥੋਪਾਈ ਕੀਤੀ ਗਈ। ਇਸ ਘਟਨਾ ਦੌਰਾਨ ਸੋਨੂੰ ਦੀ ਟੀਮ ਨੂੰ ਵੀ ਸੱਟਾਂ ਲੱਗੀਆਂ। ਇਸ ਦੌਰਾਨ ਸੋਨੂੰ ਨੇ ਚੈਂਬੂਰ ਥਾਣੇ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਦਿੱਤੀ ਹੈ। ਸੋਨੂੰ ਨਿਗਮ ਨੇ ਵਿਧਾਇਕ ਪ੍ਰਕਾਸ਼ ਫੱਤਰਪੇਕਰ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।
ਸੋਨੂੰ ਨੇ ਮੀਡੀਆ ਸਾਹਮਣੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ‘ਮੈਂ ਕੰਸਰਟ ਖਤਮ ਹੋਣ ਤੋਂ ਬਾਅਦ ਸਟੇਜ ਤੋਂ ਹੇਠਾਂ ਉਤਰ ਰਿਹਾ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਮੈਨੂੰ ਫੜ ਲਿਆ, ਫਿਰ ਉਸਨੇ ਮੇਰੇ ਸਾਥੀਆਂ ਨੂੰ ਧੱਕਾ ਦਿੱਤਾ ਜੋ ਮੈਨੂੰ ਬਚਾਉਣ ਆਏ ਸਨ। ਇਸ ਤੋਂ ਬਾਅਦ ਉਸ ਨੇ ਮੈਨੂੰ ਧੱਕਾ ਦਿੱਤਾ, ਜਿਸ ਕਰਕੇ ਮੈਂ ਪੌੜੀਆਂ 'ਤੇ ਡਿੱਗ ਗਿਆ। ਮੈਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।"
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੇ ਸੋਨੂੰ ਨਿਗਮ ਅਤੇ ਉਸ ਦੇ ਨਾਲ ਦੋ ਹੋਰ ਵਿਅਕਤੀਆਂ ਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ। ਦੋਸ਼ੀ ਦਾ ਨਾਂ ਸਵਪਨਿਲ ਫੱਤਰਪੇਕਰ ਹੈ। ਦਸ ਦਈਏ ਕਿ ਹਮਲਾ ਜਾਣਬੁੱਝ ਕੇ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਵਾਲੰਟੀਅਰਾਂ ਨੇ ਇਸ ਭਿਆਨਕ ਸਥਿਤੀ 'ਤੇ ਕਾਬੂ ਪਾਇਆ। ਐਫਆਈਆਰ ਦਰਜ ਕਰਵਾ ਦਿੱਤੀ ਹੈ। ਇਸ ਦੀ ਜਾਂਚ ਪੁਲਿਸ ਕਰ ਰਹੀ ਹੈ।