The Summer News
×
Tuesday, 21 May 2024

ਇਸ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਬੇਟੀ ਦੀ ਜਨਮਦਿਨ ਦੀ ਮਸਤੀਭਰੀ ਵੀਡੀਓ ਹੋਈ ਵਾਇਰਲ, ਦੇਖੋ ਵੀਡੀਓ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੀ ਬੇਟੀ ਦੀ ਜਨਮਦਿਨ ਦੀ ਪੋਸਟ ਪਾਈ, ਜਿਸ ਵਿੱਚ ਉਹਨਾਂ ਨੇ ਇਕ ਪਿਆਰੀ ਵੀਡੀਓ ਵਾਇਰਲ ਕੀਤੀ ਹੈ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਅਕਸ਼ੇ ਅਤੇ ਟਵਿੰਕਲ ਆਪਣੇ ਬੱਚਿਆਂ ਆਰਵ ਅਤੇ ਨਿਤਾਰਾ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਪਰ ਜਦ ਕੋਈ ਵੀ ਖਾਸ ਮੌਕਾ ਹੁੰਦਾ ਹੈ ਤਾਂ ਉਸ ਖਾਸ ਮੌਕੇ 'ਤੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਝਲਕ ਦਿਖਾਉਂਦੇ ਰਹਿੰਦੇ ਹਨ।


ਇਸ ਦੌਰਾਨ ਦਸ ਦਈਏ ਕਿ ਹਾਲ ਹੀ 'ਚ ਦੋਹਾਂ ਦੀ ਬੇਟੀ ਨਿਤਾਰਾ ਦਾ ਜਨਮਦਿਨ ਸੀ। ਉਹ 10 ਸਾਲ ਦੀ ਹੋ ਗਈ। ਇਸ ਮੌਕੇ ਘਰ 'ਚ ਅਕਸ਼ੇ ਅਤੇ ਟਵਿੰਕਲ ਸ਼ਾਨਦਾਰ ਪਾਰਟੀ ਦਾ ਕੀਤਾ। ਇਸ 'ਚ ਨਿਤਾਰਾ ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ। ਟਵਿੰਕਲ ਨੇ ਨਿਤਾਰਾ ਦੇ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਅਤੇ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।


 


 


 

Story You May Like