The Summer News
×
Tuesday, 21 May 2024

ਪਹਿਲੀ ਵਾਰ ਪਰਦੇ ‘ਤੇ ਦੇਖਣ ਨੂੰ ਮਿਲੇਗੀ ਇਹਨਾਂ ਸਿਤਾਰਿਆਂ ਦੀ Romantic Chemistry, ਦੇਖੋ ਤਸਵੀਰਾਂ

ਚੰਡੀਗੜ੍ਹ – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਨੂੰ ਉਹਨਾਂ ਦੇ ਵੱਖਰੇ ਅੰਦਾਜ਼ ਤੇ ਨਾਲ ਹੀ ਬੇਮਿਸਾਲ ਅਦਾਕਾਰੀ ਵਜੋਂ ਜਾਣਿਆਂ ਜਾਂਦਾ ਹੈ। ਸ਼ਾਹਿਦ ਨੇ ਆਪਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਹੀ ਹੁਣ ਗਲ ਕਰਦੇ ਹਾਂ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕ੍ਰਿਤੀ ਸੈਨਨ ਦੀ ਜੋ ਕਿ ਆਪਣੀ ਲੰਬਾਈ ਤੇ ਨਾਲ ਨਾਲ ਫਿੱਟਨਸ ਲਈ ਜਾਣੀ ਜਾਂਦੀ ਹੈ। ਇਹਨਾਂ ਦੋਵਾਂ ਨੇ ਅਦਾਕਾਰਾਂ ਨੇ ਕਈ ਅਦਾਕਾਰਾਂ ਨਾਲ ਤਾਂ ਕੰਮ ਕੀਤਾ ਪਰ ਕਦੇ ਪਰਦੇ ਤੇ ਇੱਕਠੇ ਨਜ਼ਰ ਨਹੀਂ ਆਏ। ਪਰ ਹੁਣ ਉਹ ਸਮਾਂ ਆ ਚੁੱਕਾ ਹੈ ਜਦ ਸ਼ਾਹਿਦ ਤੇ ਕ੍ਰਿਤੀ ਦੋਵੇਂ ਸਕ੍ਰੀਨ ਤੇ ਇੱਕਠੇ ਨਜ਼ਰ ਆਉਣਗੇ। ਸੁਪਰਸਟਾਰ ਸ਼ਾਹਿਦ ਅਤੇ ਕ੍ਰਿਤੀ ਦੀ ਜੋੜੀ ਜਲਦ ਹੀ ਇੱਕ ਲਵ ਸਟੋਰੀ ਫਿਲਮ ਵਿੱਚ ਨਜ਼ਰ ਆਉਣਗੇ। ਸ਼ਾਹਿਦ ਤੇ ਕ੍ਰਿਤੀ ਦੀ ਰੋਮਾਂਟਿਕ ਫਿਲਮ ਦਾ ਫਰਸਟ ਲੁੱਕ ਪੋਸਟਰ ਸ਼ਨੀਵਾਰ ਨੂੰ ਸਾਹਮਣੇ ਆਇਆ।


7-2


ਸ਼ਾਹਿਦ ਤੇ ਕ੍ਰਿਤੀ ਰੋਮਾਂਸ ਕਰਦੇ ਨਜ਼ਰ ਆਉਣਗੇ


ਸ਼ਾਹਿਦ ਤੇ ਕ੍ਰਿਤੀ ਦੀ ਇਸ ਆਉਣ ਵਾਲੀ ਲਵ ਸਟੋਰੀ ਫਿਲਮ ਦੇ ਫਰਸਟ ਲੁੱਕ ਪੋਸਟਰ ਨੇ ਪ੍ਰਸ਼ੰਸਕਾਂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦਸ ਦਈਏ ਕਿ ਸ਼ਨੀਵਾਰ ਨੂੰ ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟ ਸਾਂਝੀ ਕੀਤੀ। ਪੋਸਟਰ ‘ਚ ਸ਼ਾਹਿਦ ਤੇ ਕ੍ਰਿਤੀ ਬਾਈਕ 'ਤੇ ਬੈਠੇ ਹੋਏ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਫਿਲਮ 'ਚ ਸ਼ਾਹਿਦ ਤੇ ਕ੍ਰਿਤੀ ਤੋਂ ਇਲਾਵਾ ਧਰਮਿੰਦਰ ਤੇ ਡਿੰਪਲ ਕਪਾਡੀਆ ਵੀ ਮੁੱਖ ਭੂਮਿਕਾ 'ਚ ਹਨ।


7-1


ਜਾਣੋ ਇਹਨਾਂ ਦੀ ਪਹਿਲੀ ਫਿਲਮ ਕਦੋਂ ਹੋਵੇਗੀ ਰਿਲੀਜ਼?


ਸ਼ਾਹਿਦ ਤੇ ਕ੍ਰਿਤੀ ਦੀ ਜੋੜੀ ਵੱਡੇ ਪਰਦੇ 'ਤੇ ਪਹਿਲੀ ਵਾਰ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲੇਗੀ। ਦਸ ਦਈਏ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਤਰਨ ਆਦਰਸ਼ ਨੇ ਦੱਸਿਆ ਹੈ ਕਿ ਸ਼ਾਹਿਦ ਤੇ ਕ੍ਰਿਤੀ ਦੀ ਇਹ ਫਿਲਮ ਇਸ ਸਾਲ ਅਕਤੂਬਰ ਮਹੀਨੇ ਵਿੱਚ ਰਿਲੀਜ਼ ਹੋਵੇਗੀ।

Story You May Like