The Summer News
×
Tuesday, 21 May 2024

ਕੇਦਾਰਨਾਥ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਪਹੁੰਚੇ ਬਾਲੀਵੁੱਡ ਦੇ ਇਹ ਮਸ਼ਹੂਰ ਅਦਾਕਾਰ, ਦੇਖੋ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਕਈ ਮਸ਼ਹੂਰ ਫਿਲਮਾਂ ਦਰਸ਼ਕਾਂ ਨੂੰ ਦਿੱਤੀਆ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਅਕਸ਼ੈ ਕੁਮਾਰ ਉੱਤਰਾਖੰਡ ਪਹੁੰਚੇ ਹਨ, ਜਿੱਥੇ ਉਹਨਾਂ ਨੇ ਬਾਬਾ ਕੇਦਾਰਨਾਥ ਮੰਦਿਰ ਪਹੁੰਚ ਕੇ ਸ਼ਿਵ ਭਗਵਾਨ ਦੇ ਦਰਸ਼ਨ ਕੀਤੇ। ਅਕਸ਼ੈ ਕੁਮਾਰ ਦੀਆਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆ ਹਨ। ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ ਜਿਹਨਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਵੀ ਕਰ ਰਹੇ ਹਨ। ਦਰਅਸਲ ਅਕਸ਼ੈ ਦੇਹਰਾਦੂਨ ਵਿੱਚ ਸ਼ੂਟਿੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ  ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕੀਤੀ ਸੀ। ਉਹਨਾਂ ਨੇ ਆਪਣੇ  ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਲਿਖਿਆ ਕਿ 'जय बाबा भोलेनाथ।


6-1


ਤਸਵੀਰਾਂ ਵਿੱਚ ਅਕਸ਼ੈ ਕੁਮਾਰ ਕੇਦਾਰਨਾਥ ਮੰਦਿਰ ਵਿੱਚ ਦਿਖ ਰਹੇ ਹਨ, ਉਹਨਾਂ ਦੇ ਮੱਥੇ 'ਤੇ ਪੀਲਾ ਤੇ ਲਾਲ ਰੰਗ ਦੀ ਟੀਕਾ ਲੱਗਾ ਹੋਇਆ ਹੈ। ਉਹਨਾਂ ਦੇ ਗਲੇ ‘ਚ ਮਾਲਾ ਤੇ ਨਾਲ ਹੀ ਸ਼ਿਵਜੀ ਭਗਵਾਨ ਦੇ ਨਾਮ ਦਾ ਪਟਕਾ ਲਿਆ ਹੋਇਆ ਦਿਖ ਰਿਹਾ ਹੈ। ਅਕਸ਼ੈ ਨੇ ਆਪਣੇ ਸਾਥੀਆਂ ਨਾਲ ਭਗਵਾਨ ਦੇ ਦਰਸ਼ਨ ਕੀਤੇ ਤੇ ਨਾਲ ਹੀ ਭਰੀ ਭੀੜ ਵਿੱਚ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ। ਅਕਸ਼ੈ ਕੁਮਾਰ ਭਾਰੀ ਸੁਰੱਖਿਆ ਦੇ ਹੇਠ ਕੇਦਾਰਨਾਥ ਮੰਦਿਰ ਪਹੁੰਚੇ। ਉੱਥੇ ਉਹਨਾਂ ਨੇ ਭਗਵਾਨ ਸ਼ਿਵ ਜੀ ਦੇ ਨਾਅਰੇ ਵੀ ਲਗਾਏ। ਪ੍ਰਸ਼ੰਸਕਾਂ ਨੂੰ ਅਕਸ਼ੈ ਦਾ ਇਹ ਧਾਰਮਿਕ ਪਿਆਰ ਦੇਖ ਕੇ  ਬਹੁਤ ਵਧੀਆ ਲੱਗਾ। ਪ੍ਰਸ਼ੰਸਕਾਂ ਨੇ ਵੀ ਕੁਮੈਂਟ ਕਰ ਕੇ ਭਗਵਾਨ ਸ਼ਿਵਜੀ ਦੇ ਨਾਅਰੇ ਲਗਾਏ।


 6-2 

Story You May Like