The Summer News
×
Tuesday, 21 May 2024

ਇਸ ਅਭਿਨੇਤਰੀ ਨੇ ਮਾਂ ਬਣਨ ਤੋਂ ਬਾਅਦ ਘੱਟ ਸਮੇਂ ‘ਚ ਘਟਾਇਆ ਭਾਰ, ਜਾਣੋ ਕਿਵੇਂ ਅਤੇ ਕਿਉਂ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਆਲੀਆ ਭੱਟ ਮਾਂ ਬਣ ਗਈ ਹੈ। ਰਣਬੀਰ ਅਤੇ ਆਲੀਆ ਦੀ ਜੋੜੀ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਮੰਨੀ ਜਾਂਦੀ ਹੈ। ਇਸ ਦੌਰਾਨ ਦਸ ਦਈਏ ਕਿ ਆਲੀਆ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਆਲੀਆ ਦਾ ਭਾਰ ਕਾਫੀ ਵੱਧ ਗਿਆ ਸੀ। ਪਰ ਬਾਲੀਵੁੱਡ ਦੀ cute ਅਭਿਨੇਤਰੀ ਨੇ ਖੁਦ ਨੂੰ ਕੁਝ ਦਿਨਾਂ ‘ਚ ਹੀ ਬਿਲਕੁਲ ਫਿੱਟ ਕਰ ਲਿਆ ਹੈ।


ਇਸ ਦੇ ਨਾਲ ਹੀ ਇਕ ਇੰਟਰਵਿਊ ਦੌਰਾਨ ਆਲੀਆ ਨੇ ਪੋਸਟ ਪ੍ਰੈਗਨੈਂਸੀ ‘ਚ ਔਰਤਾਂ ਦੇ ਨਵੇਂ ਲੁੱਕ ਨੂੰ ਲੈ ਕੇ ਸੰਘਰਸ਼ ਬਾਰੇ ਚਰਚਾ ਕੀਤੀ। ਇੰਨਾਂ ਹੀ ਨਹੀਂ ਆਲੀਆ ਨੇ ਇਹ ਵੀ ਦੱਸਿਆ ਕਿ ਉਸ ਨੇ ਰਾਹਾ ਦੇ ਜਨਮ ਤੋਂ ਬਾਅਦ ਇੰਨੀ ਜਲਦੀ ਭਾਰ ਕਿਉਂ ਘਟਾਇਆ। ਆਲੀਆ ਨੇ ਕਿਹਾ ਕਿ ਮਾਂ ਬਣ ਕੇ ਮੈਨੂੰ ਬਹੁਤ ਵਧੀਆ ਤੇ ਅਲਗ ਮਹਿਸੂਸ ਹੋ ਰਿਹਾ ਹੈ, ਮਾਂ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਮੈਂ ਆਪਣੇ ਕੈਰੀਅਰ ਤੇ ਵੀ ਧਿਆਨ ਦੇਣਾ ਚਾਹੁੰਦੀ ਹਾਂ ਤੇ ਜਲਦ ਮੈਂ ਫਿਲਮ ਕਰਨ ਜਾ ਰਹੀ ਹਾਂ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂਂ ਘੱਟ ਸਮੇਂ ‘ਚ ਭਾਰ ਘਟਾਇਆ ਹੈ।


ਇੰਨਾਂ ਹੀ ਨਹੀਂ ਆਲੀਆ ਨੇ ਇਹ ਵੀ ਕਿਹਾ ਕਿ ਮਾਂ ਬਣਨ ਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣਾ ਖਿਆਲ ਨਾ ਰੱਖੋ, ਆਪਣੇ ਸਰੀਰ ਦਾ ਖਿਆਲ ਰੱਖਣਾ, ਖੁਦ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਸਰੀਰ ਫਿੱਟ ਤੇ ਤੰਦਰੁਸਤ ਹੋਵੇਗਾ ਤਾਂ ਹੀ ਤੁਸੀਂ ਅੱਗੇ ਆਪਣੀਆਂ ਜ਼ਿੰਮੇਵਾਰੀ ਨੂੰ ਠੀਕ ਤਰੀਕੇ ਨਾਲ ਪੂਰਾ ਕਰ ਸਕੋਗੇ। ਆਲੀਆ ਨੇ ਔਰਤਾਂ ਨੂੰ message ਦਿੰਦੇ ਹੋਏ ਕਿਹਾ ਕਿ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਆਪ ਦੀ ਵੀ ਦੇਖਭਾਲ ਕਰਨਾ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ। 

Story You May Like