The Summer News
×
Tuesday, 21 May 2024

4 ਸਾਲ ਬਾਅਦ ਟੀਵੀ ‘ਤੇ ਨਜ਼ਰ ਆਵੇਗੀ ਇਹ ਅਭਿਨੇਤਰੀ, ਦੇਖੋ ਤਸਵੀਰਾਂ

ਚੰਡੀਗੜ੍ਹ - ਛੋਟੇ ਪਰਦੇ ਦੇ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੀਟਾ ਰਿਪੋਰਟਰ ਦੀ ਭੂਮਿਕਾ ਨਿਭਾ ਕੇ ਮਸ਼ਹੂਰ ਹੋਈ ਪ੍ਰਿਆ ਆਹੂਜਾ ਜਲਦ ਹੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਸ ਦੇ ਨਾਲ ਹੀ ਦਸ ਦਈਏ ਕਿ ਪ੍ਰਿਆ 4 ਸਾਲ ਦੇ ਲੰਬੇ ਬ੍ਰੇਕ ਤੋਂ ਬਾਅਦ ਹੁਣ ਉਹ ਫਿਰ ਤੋਂ ਟੀਵੀ ‘ਤੇ ਵਾਪਸੀ ਕਰ ਰਹੀ ਹੈ।


18-2


ਪ੍ਰਿਆ ਸਟਾਰ ਪਲੱਸ ਦੇ ਟਾਪ ਰੇਟਿੰਗ ਸੀਰੀਅਲ 'ਗਮ ਹੈ ਕਿਸ ਕੇ ਪਿਆਰ ਮੇਂ' 'ਚ ਨਜ਼ਰ ਆਵੇਗੀ। ਇਸ ਵਿੱਚ ਉਹ ਹਰਸ਼ਦ ਦੀ ਭੈਣ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਕਿਰਦਾਰ ਲਈ ਉਹ ਕਾਫੀ ਖੁਸ਼ ਹੈ। ਉਨ੍ਹਾਂ ਇਹ ਜਾਣਕਾਰੀ ਇਕ ਇੰਟਰਵਿਊ ਰਾਹੀਂ ਦਿੱਤੀ। ਜਾਣਕਾਰੀ ਮੁਤਾਬਕ ਉਸ ਨੇ 27 ਨਵੰਬਰ 2019 ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਬੇਟੇ ਅਰਦਾਸ ਨੂੰ ਜਨਮ ਦੇਣ ਲਈ ਕਰੀਬ 4 ਸਾਲ ਤੱਕ ਐਕਟਿੰਗ ਕਰੀਅਰ ਤੋਂ ਦੂਰੀ ਬਣਾਈ ਰੱਖੀ।


18-3


ਪ੍ਰਿਆ ਨੇ ਦੁਬਾਰਾ ਵਾਪਸੀ ਕਰਨ ਬਾਰੇ ਸੋਚਿਆ। ਪ੍ਰਿਆ ਨੇ ਬੇਟੇ ਦੀ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਪ੍ਰਿਆ ਆਹੂਜਾ ਸੀਰੀਅਲ 'ਗਮ ਹੈ ਕਿਸੀ ਕੇ ਪਿਆਰ ਮੇਂ' ਵਿੱਚ ਸੱਤਿਆ ਦੀ ਭੈਣ ਦਾ ਕਿਰਦਾਰ ਨਿਭਾਉਣ ਲਈ ਉਤਸ਼ਾਹਿਤ ਹੈ। ਇਸ ਕਿਰਦਾਰ ਵਿੱਚ ਉਸ ਨੂੰ ਲਾਵਨੀ ਡਾਂਸਰ ਦਾ ਰੋਲ ਮਿਲਿਆ ਹੈ। ਉਸਨੇ ਕਿਹਾ ਕਿ ਮੈਂ 4 ਸਾਲ ਬਾਅਦ ਡੇਲੀ ਸੋਪ ਵਿੱਚ ਵਾਪਸੀ ਕਰਕੇ ਬਹੁਤ ਉਤਸ਼ਾਹਿਤ ਹਾਂ। ਮੈਂ ਸ਼ੋਅ ਲਈ ਬਹੁਤ ਖੁਸ਼ ਅਤੇ ਧੰਨਵਾਦੀ ਵੀ ਹਾਂ।


18-1


'ਤਾਰਕ ਮਹਿਤਾ' ਦੇ ਸੈੱਟ 'ਤੇ ਪ੍ਰਿਆ ਅਤੇ ਮਾਲਵ ਨੂੰ ਪਿਆਰ ਹੋ ਗਿਆ ਅਤੇ ਫਿਰ ਦੋਵੇਂ 19 ਨਵੰਬਰ 2011 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਜੋੜੇ ਦੇ ਵਿੱਚ ਬਹੁਤ ਵਧੀਆ ਬੰਧਨ ਹੈ ਅਤੇ ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਫੈਨਜ਼ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰਦੇ ਹਨ।

Story You May Like