The Summer News
×
Tuesday, 21 May 2024

ਬਾਲੀਵੁੱਡ ਦੀ ਇਸ ਮਸ਼ਹੂਰ ਅਭਿਨੇਤਰੀ ਨੇ ਸ਼ਾਹਰੁਖ ਖਾਨ ਦੀ ਬੇਟੀ ਬਾਰੇ ਕਿਹਾ ਕੁਝ ਅਜਿਹਾ, ਹੋਈ ਵਾਇਰਲ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਦੇ ਬੱਚੇ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। Gym ਹੋਵੇ ਜਾਂ ਫਿਰ ਸੈਲੂਨ, trips ਹੋਣ ਜਾਂ ਫਿਰ ਪਾਰਟੀ ਅਦਾਕਾਰਾਂ ਦੇ ਬੱਚੇ ਵਾਇਰਲ ਹੋ ਹੀ ਜਾਂਦੇ ਹਨ। ਇੰਡਸਟਰੀ ਦੀ ਨਵੀਂ Generation ਨੂੰ ਕੁਝ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੇਹੱਦ ਪਸੰਦ ਕਰਦੇ ਹਨ। ਦਸ ਦਿੰਦੇ ਹਾਂ ਕਿ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਰੀ Neena Gupta ਨੇ ਇਕ ਇੰਟਰਵਿਊ ‘ਚ ਕਿਹਾ ਕਿ ਉਸ ਨੂੰ ਪਠਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਬਹੁਤ ਪਸੰਦ ਹੈ।


ਇੰਟਰਵਿਊ 'ਚ ਨੀਨਾ ਨੇ ਸੁਹਾਨਾ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਨੀਨਾ ਸੁਹਾਨਾ ਨੂੰ ਬਹੁਤ ਪਸੰਦ ਕਰਦੀ ਹੈ। ਦਰਅਸਲ, ਨੀਨਾ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ 'ਇਸ ਨਵੀਂ Generation ਦੇ ਕਿਸੇ ਵੀ ਤਿੰਨ ਕਲਾਕਾਰਾਂ ਦਾ ਨਾਮ ਦੱਸੋ ਜਿਨ੍ਹਾਂ ਨੇ ਆਪਣੇ ਕੰਮ ਰਾਹੀਂ ਤੁਹਾਨੂੰ ਪ੍ਰਭਾਵਿਤ ਕੀਤਾ ਹੈ'।


ਨੀਨਾ ਨੇ ਕਿਹਾ, "ਤੁਸੀਂ ਜਾਣਦੇ ਹੋ ਕਿ ਮੈਂ ਅਸਲ ਵਿੱਚ ਕਿਸ ਨੂੰ ਪਸੰਦ ਕਰਦੀ ਹਾਂ ਕਿ ਕੌਣ ਇੱਕ ਟ੍ਰੈਂਡਸੇਟਰ ਹੋ ਸਕਦਾ ਹੈ?  ਨੀਨਾ ਨੇ ਕਿਹਾ ਕਿ ਸੁਹਾਨਾ ਸ਼ਾਹਰੁਖ ਦੀ ਬੇਟੀ ਮੈਨੂੰ ਬਹੁਤ ਪਸੰਦ ਹੈ। ਹਾਲੇ ਉਹ ਕਿਸੇ ਵੀ ਫਿਲਮ ‘ਚ ਨਹੀਂ ਆਈ ਪਰ ਉਹ ਦੀ personality ਅਤੇ looks ਕਮਾਲ ਦੇ ਹਨ।


  

Story You May Like