ਪਤੰਜਲੀ ਦੀ ਸੋਨ ਪਾਪੜੀ ਕਾਰਨ ਅਸਿਸਟੈਂਟ ਮੈਂਨੇਜਰ ਸਮੇਤ ਤਿੰਨ ਨੂੰ ਹੋਈ ਜੇਲ੍ਹ
ਇਸ ਮਸ਼ਹੂਰ ਤੇਲਗੂ ਅਦਾਕਾਰ ਦਾ ਹੋਇਆ ਦੇਹਾਂਤ , ਆਂਧਰਾ ਪ੍ਰਦੇਸ਼ ਦੇ ਸੀਐਮ ਸਮੇਤ ਇਨ੍ਹਾਂ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ : ਤੇਲਗੂ ਇੰਡਸਟਰੀ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਟਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਨੰਦਾਮੁਰੀ ਤਰਕਾ ਰਤਨ ਦਾ 39 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਜਿਸ ਕਾਰਨ ਸਿਆਸਤਦਾਨਾਂ ਤੇ ਸਿਤਾਰਿਆਂ ਸਮੇਤ ਫਿਲਮ ਜਗਤ 'ਚ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਹੈ। ਮੀਡੀਆ ਸੂਤਰਾਂ ਅਨੁਸਾਰ ਅਦਾਕਾਰ ਨੰਦਾਮੁਰੀ ਤਰਕਾ ਰਤਨਾ ਨੇ ਸ਼ਨੀਵਾਰ ਰਾਤ ਬੈਂਗਲੁਰੂ ਦੇ ਨਾਰਾਇਣ ਇੰਸਟੀਚਿਊਟ ਆਫ ਕਾਰਡਿਅਕ ਸਾਇੰਸਿਜ਼ 'ਚ ਆਖਰੀ ਸਾਹ ਲਿਆ।
ਤੁਹਾਨੂੰ ਦੱਸ ਦੇਈਏ ਕਿ 27 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਕੁੱਪਮ ਵਿੱਚ ਇੱਕ ਰੋਡ ਸ਼ੋਅ ਦੌਰਾਨ ਦਿਲ ਦਾ ਦੌਰਾ ਪਿਆ ਸੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬੈਂਗਲੁਰੂ ਦੇ ਨਾਰਾਇਣ ਹਰੁਦਿਆਲਿਆ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। 18 ਫਰਵਰੀ ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਤੇਲਗੂ ਅਦਾਕਾਰ ਨੰਦਾਮੁਰੀ ਤਰਕਾ ਰਤਨ ਦੇ ਘਰ ਪਹੁੰਚੇ। ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਦਾਕਾਰ ਜੂਨੀਅਰ ਐਨਟੀਆਰ ਅਤੇ ਕਲਿਆਣਰਾਮ ਨੰਦਾਮੁਰੀ ਤੇਲਗੂ ਅਦਾਕਾਰ ਨੰਦਾਮੁਰੀ ਤਰਕਾ ਰਤਨ ਦੇ ਘਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਤਾਰਕਾ ਰਤਨਾ ਆਪਣੇ ਪਿੱਛੇ ਪਤਨੀ ਅਲੇਖਿਆ ਰੈੱਡੀ ਅਤੇ ਇਕ ਬੇਟੀ ਛੱਡ ਗਈ ਹੈ।