The Summer News
×
Tuesday, 21 May 2024

ਇਸ ਮਸ਼ਹੂਰ ਟੀਵੀ ਅਭਿਨੇਤਰੀ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ, ਹੋ ਰਹੀ ਵਾਇਰਲ

ਚੰਡੀਗੜ੍ਹ : ਤੇਜਸਵੀ ਪ੍ਰਕਾਸ਼  ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਵਿੱਚੋਂ ਇਕ ਹੈ, ਤੇਜਸਵੀ ਅੱਜ ਕਲ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ‘ਬਿੱਗ ਬੌਸ 15’ ‘ਚ ਜਦੋਂ ਤੋਂ ਤੇਜਸਵੀ ਅਤੇ ਕਰਨ ਨੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ, ਉਦੋਂ ਤੋਂ ਹੀ ਦੋਵੇਂ ਆਪਣੀ ਕੈਮਿਸਟਰੀ ਕਾਰਨ ਲਾਈਮਲਾਈਟ ‘ਚ ਹਨ। ਹਾਲ ਹੀ ਵਿੱਚ, ਅਦਾਕਾਰਾ ਨੇ ਆਪਣੇ ਅਤੇ ਕਰਨ ਕੁੰਦਰਾ ਦੀ ਮਾਂ ਨੂੰ ਲੈ ਕੇ ਇੱਕ ਟ੍ਰੈਂਡਿੰਗ ਰੀਲ ਕੀਤੀ, ਜਿਸ ਦਾ ਕਰਨ ਨੇ ਜਵਾਬ ਦਿੱਤਾ ਹੈ।


 




 












View this post on Instagram























 


A post shared by Tejasswi Prakash (@tejasswiprakash)





ਦਰਅਸਲ, ਤੇਜਸਵੀ ਪ੍ਰਕਾਸ਼ ਨੇ 25 ਜੂਨ, 2022 ਨੂੰ ਆਪਣੇ ਇੰਸਟਾ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੀ ਮਾਂ ਅਤੇ ਕਰਨ ਕੁੰਦਰਾ ਦੀ ਮਾਂ ਨਾਲ ਕਾਰ ‘ਚ ਬੈਠੇ ਦਿਖਾਈ ਦੇ ਸਕਦੇ ਹਨ। ਵੀਡੀਓ ‘ਚ ਉਹ ਆਪਣੀਆਂ ਦੋਵੇਂ ਮਾਂਵਾਂ ਨਾਲ ਟ੍ਰੇਡਿੰਗ ਰੀਲ ਬਣਾਉਂਦੀ ਨਜ਼ਰ ਆ ਰਹੀ ਹੈ। ਸਕਾਈ ਬਲੂ ਕਲਰ ਦੀ ਸਵੈਟ ਸ਼ਰਟ ਪਹਿਨ ਕੇ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਦੇ ਬੁਆਏਫ੍ਰੈਂਡ ਕਰਨ ਕੁੰਦਰਾ ਨੇ ਇਸ ਵੀਡੀਓ ‘ਤੇ ਇਕ ਖੂਬਸੂਰਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਮੈਂਟ ‘ਚ ਲਿਖਿਆ, ”ਹੇ ਭਗਵਾਨ, ਇਕ ਦਿਨ ਮੈਂ ਤੁਹਾਨੂੰ ਤੁਹਾਡੀਆਂ ਮਾਵਾਂ ਕੋਲ ਛੱਡ ਜਾਵਾਂਗਾ ਅਤੇ ਤੁਸੀਂ ਵੀ।” ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।


Story You May Like