The Summer News
×
Tuesday, 21 May 2024

ਬਾਲੀਵੁੱਡ ਦੀ Dimple Girl ਦਾ ਹੈ ਅੱਜ ਜਨਮ ਦਿਨ, 13 ਸਾਲ ਦੀ ਉਮਰ ਤੋਂ ਕੀਤੀ ਸੀ career ਦੀ ਸ਼ੁਰੂਆਤ

ਚੰਡੀਗੜ੍ਹ :  'ਡਿੰਪਲ ਗਰਲ' ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਦਾਕਾਰਾ Preity Zinta ਦਾ ਅੱਜ ਜਨਮਦਿਨ ਹੈ। ਦੱਸ ਦੇਈਏ ਕਿ ਉਹ ਮੰਗਲਵਾਰ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਖਾਸ ਗੱਲ ਇਹ ਹੈ ਕਿ ਉਹ ਅਦਾਕਾਰਾ ਹੋਣ ਦੇ ਨਾਲ-ਨਾਲ ਬਿਜ਼ਨੈੱਸ ਵੂਮੈਨ ਵੀ ਹੈ। ਉਹ ਬਾਲੀਵੁੱਡ ਦੀਆਂ ਸਾਰੀਆਂ ਅਭਿਨੇਤਰੀਆਂ ਵਿੱਚੋਂ ਬਹੁਤ ਖੂਬਸੂਰਤ ਹੈ। ਹਾਲਾਂਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਫਿਲਮਾਂ 'ਚ ਕੰਮ ਨਹੀਂ ਕੀਤਾ। ਉਸ ਦਾ ਕਰੀਅਰ ਵੀ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਉਨ੍ਹਾਂ ਨੇ ਆਪਣੇ ਕਰੀਅਰ 'ਚ ਵੀ ਕਾਫੀ ਨਾਮ ਕਮਾਇਆ।


Preity ਸਭ ਤੋਂ ਵੱਧ ਪੜ੍ਹੀ-ਲਿਖੀ ਅਭਿਨੇਤਰੀ


ਉਨ੍ਹਾਂ ਦਾ ਜਨਮ 31 ਜਨਵਰੀ 1975 ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿੱਚ ਹੋਇਆ ਸੀ। Preity ਨੇ ਸ਼ਿਮਲਾ ਦੇ ਕਾਨਵੈਂਟ ਆਫ ਜੀਸਸ ਐਂਡ ਮੈਰੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ। Preity Zinta ਬਾਲੀਵੁੱਡ ਦੀ ਸਭ ਤੋਂ ਪੜ੍ਹੀ-ਲਿਖੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਆਪਣੀ ਗ੍ਰੈਜੂਏਸ਼ਨ ਅੰਗਰੇਜ਼ੀ ਆਨਰਜ਼ ਵਿੱਚ ਕੀਤੀ ਅਤੇ ਅਪਰਾਧਿਕ ਮਨੋਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ।


ਜਾਣੋ Preity ਜ਼ਿੰਟਾ ਨੇ ਕਿਹੜੀਆਂ ਫਿਲਮਾਂ 'ਚ ਕੀਤਾ ਹੈ ਕੰਮ


ਬਾਲੀਵੁੱਡ ਅਦਾਕਾਰਾ ਨੇ ਕਈ ਫਿਲਮਾਂ 'ਚ ਨਾਮ ਕਮਾਇਆ। ਲੋਕਾਂ ਨੇ ਉਸ ਨੂੰ ਕਾਫੀ ਪਸੰਦ ਵੀ ਕੀਤਾ। ਉਨ੍ਹਾਂ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦਿਲ ਸੇ' ਨਾਲ ਕੀਤੀ ਸੀ। 'ਕਲ ਹੋ ਨਾ ਹੋ', 'ਕਭੀ ਅਲਵਿਦਾ ਨਾ ਕਹਿਣਾ', 'ਕੋਈ ਮਿਲ ਗਿਆ', 'ਸਲਾਮ ਨਮਸਤੇ', 'ਵੀਰ ਜ਼ਾਰਾ' ਸਮੇਤ ਕਈ ਬਿਹਤਰੀਨ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਬਾਅਦ ਫਿਲਮ 'ਸੋਲਜਰ' ਆਈ, ਜਿਸ 'ਚ ਉਸ ਨੇ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾ ਕੇ ਇੰਡਸਟਰੀ 'ਚ ਖਾਸ ਪਛਾਣ ਬਣਾਈ। ਇਸ ਤੋਂ ਬਾਅਦ ਅਦਾਕਾਰਾ ਨੇ 'ਚੋਰੀ ਚੋਰੀ ਚੁਪਕੇ ਚੁਪਕੇ', 'ਦਿਲ ਚਾਹਤਾ ਹੈ', 'ਕੋਈ ਮਿਲ ਗਿਆ', 'ਸਲਾਮ ਨਮਸਤੇ', 'ਕਲ ਹੋ ਨਾ ਹੋ' ਅਤੇ 'ਵੀਰ ਜ਼ਾਰਾ' ਵਰਗੀਆਂ ਫਿਲਮਾਂ 'ਚ ਭੂਮਿਕਾਵਾਂ ਨਿਭਾਈਆਂ।


13 ਸਾਲ ਦੀ ਉਮਰ ਵਿੱਚ ਹੋਈ ਸੀ ਪਿਤਾ ਦੀ ਮੌਤ


Preity ਨੇ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਹਾਲਾਂਕਿ ਉਸਦੇ ਪਿਤਾ ਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਸਨ। ਉਸਦੇ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਪਿਤਾ ਦੇ ਹਾਦਸੇ ਦਾ Preity ਦੀ ਜ਼ਿੰਦਗੀ 'ਤੇ ਵੀ ਡੂੰਘਾ ਅਸਰ ਪਿਆ।


2016 ਵਿੱਚ, Preity ਜ਼ਿੰਟਾ ਨੇ ਇੱਕ 10 ਸਾਲ ਛੋਟੇ ਕਾਰੋਬਾਰੀ ਨਾਲ ਗੁਪਤ ਵਿਆਹ ਕਰ ਲਿਆ। ਉਸਨੇ 29 ਫਰਵਰੀ ਨੂੰ ਅਮਰੀਕੀ ਨਾਗਰਿਕ ਜੀਨ ਗੁਡਨੇਫ ਨਾਲ ਵਿਆਹ ਕੀਤਾ ਸੀ। 6 ਮਹੀਨਿਆਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ। ਹਾਲਾਂਕਿ ਹੁਣ ਉਹ ਅਮਰੀਕਾ 'ਚ ਰਹਿ ਰਹੀ ਹੈ। ਹਾਲ ਹੀ ਵਿੱਚ ਉਹ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੀ ਮਾਂ ਬਣਨ ਨੂੰ ਲੈ ਕੇ ਸੁਰਖੀਆਂ ਵਿੱਚ ਸੀ।


 

Story You May Like