The Summer News
×
Monday, 20 May 2024

Tunisha Sharma Suicide Case: ਸ਼ੀਜਾਨ ਦੇ ਵਕੀਲ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ -  ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਨੇ ਸਾਰੀ ਟੀਵੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। Tunisha ਜਿਸ ਦੀ ਉਮਰ ਮਹਿਜ਼ 20 ਸਾਲ ਸੀ ਨੇ ਆਪਣੇ ਸ਼ੋਅ ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਬਹੁਤ ਹੈਰਾਨੀਜਨਕ ਮਾਮਲਾ ਹੈ ਕਿਉਂਕਿ ਘਰ ਤੋਂ ਖੁਸ਼ੀ ਨਾਲ ਕੰਮ ‘ਤੇ ਆਈ ਅਭਿਨੇਤਰੀ ਇੰਨਾ ਵੱਡਾ ਕਦਮ ਕਿਵੇਂ ਚੁੱਕ ਸਕਦੀ ਹੈ. ਇਹ ਸਵਾਲ ਸਾਰਿਆਂ ਦੇ ਮਨ ‘ਚ ਬਣਿਆ ਹੋਇਆ ਹੈ। ਤੁਨੀਸ਼ਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐਤਵਾਰ ਨੂੰ ਉਸ ਦੇ ex boyfriend ਅਤੇ co actor ਸ਼ੀਜਾਨ ਖਾਨ ਨੂੰ ਗ੍ਰਿਫਤਾਰ ਕੀਤਾ ਹੈ।


ਸ਼ੀਜਾਨ ਤੋਂ ਪੁਲਿਸ ਲਗਾਤਾਰ ਪੁੱਛ ਪੜਤਾਲ ਕਰ ਰਹੀ ਹੈ ਅਤੇ ਉਹ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਕਰ ਰਿਹਾ ਹੈ। ਇਸ ਦੌਰਾਨ ਸ਼ੀਜਾਨ ਦੇ ਵਕੀਲ ਨੇ ਕਿਹਾ ਕਿ ਤੁਨੀਸ਼ਾ ਅਤੇ ਸ਼ੀਜਾਨ ਦੇ ਬ੍ਰੇਕਅੱਪ ਦੇ ਪੁਖਤਾ ਸਬੂਤ ਹਨ।


ਸ਼ੀਜ਼ਾਨ ਦੇ ਬਚਾਅ ‘ਚ ਜਾਣੋ ਵਕੀਲ ਨੇ ਕੀ ਕਿਹਾ : -


ਤੁਨੀਸ਼ਾ ਖੁਦਕੁਸ਼ੀ ਮਾਮਲੇ 'ਚ ਸ਼ੀਜਾਨ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗੇ ਹਨ। ਇਸ ਦੇ ਨਾਲ ਹੀ ਮੁਲਜ਼ਮ ਸ਼ੀਜਾਨ ਦੇ ਵਕੀਲ ਨੇ ਕਿਹਾ, "ਤੁਨੀਸ਼ਾ ਅਤੇ ਸ਼ੀਜਾਨ ਦੇ ਪਰਿਵਾਰ ਇਸ ਮਾਮਲੇ 'ਚ ਦੁਖੀ ਹਨ। ਦੋਵੇਂ ਪਰਿਵਾਰ ਤੁਨੀਸ਼ਾ ਦੀ ਖੁਦਕੁਸ਼ੀ 'ਤੇ ਬਹੁਤ ਦੁਖੀ ਹਨ, ਇਸ ਲਈ ਅਸੀਂ ਉਨ੍ਹਾਂ ਦੀ ਪ੍ਰਾਈਵੇਸੀ ਦਾ ਵੀ ਧਿਆਨ ਰੱਖ ਰਹੇ ਹਾਂ।" ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ  " ਪੁਖਤਾ ਸਬੂਤ ਹਨ ਕਿ ਤੁਨੀਸ਼ਾ ਅਤੇ ਸ਼ੀਜਾਨ ਦੋਵੇਂ ਹੀ Move on ਹੋ ਗਏ ਸਨ।

Story You May Like