The Summer News
×
Tuesday, 21 May 2024

ਫਰੀਦਕੋਟ 'ਚ ਤੇਜ ਰਫਤਾਰ ਵਰਨਾ ਕਾਰ ਦੀ ਟੱਕਰ, ਇਕ ਦੀ ਮੌਤ

ਫਰੀਦਕੋਟ : ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਕੋਤਵਾਲੀ ਵਿਖੇ ਇੱਕ ਕਾਰ ਚਾਲਕ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨ ਕਰਤਾ ਮੋਨਿਕਾ ਵਾਸੀ ਭਾਨ ਸਿੰਘ ਕਲੌਨੀ, ਫ਼ਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਅਤੇ ਉਸਦਾ ਪਿਤਾ ਸਵਰਨ ਸਿੰਘ ਆਪਣੀ ਗੱਡੀ ’ਤੇ ਸਵਾਰ ਹੋ ਕੇ ਜਦ ਘਰ ਵੱਲ ਜਾ ਰਹੇ ਸਨ ਤਾਂ ਮੈਡੀਕਲ ਹਸਪਤਾਲ ਨੇੜੇ ਫਰੂਟ ਵਾਲੀਆਂ ਦੁਕਾਨਾਂ ਤੋਂ ਗੱਡੀ ਰੋਕ ਕੇ ਉਸਦਾ ਪਿਤਾ ਫਰੂਟ ਖ੍ਰੀਦਣ ਲੱਗ ਪਿਆ ਜਦਕਿ ਬਿਆਨ ਕਰਤਾ ਮੋਬਾਇਲ ’ਤੇ ਆਈ ਕਾਲ ਸੁਨਣ ਲਈ ਥੋੜ੍ਹਾ ਪਾਸੇ ਹੋ ਗਈ। ਇਸੇ ਦੌਰਾਨ ਇੱਕ ਤੇਜ ਰਫਤਾਰ ਕਾਰ ਨੇ ਪਹਿਲਾਂ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਅਤੇ ਘਸੀਟਣ ਦੀ ਸੂਰਤ ਵਿੱਚ ਫਿਰ ਉਸਦੇ ਪਿਤਾ ਨੂੰ ਟੱਕਰ ਮਾਰ ਦਿੱਤੀ ਜਿਸ’ਤੇ ਉਸਦੇ ਪਿਤਾ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਅਤੇ ਸੱਟਾਂ ਵੀ ਲੱਗੀਆਂ। ਬਿਆਨ ਕਰਤਾ ਅਨੁਸਾਰ ਜਦੋਂ ਉਸਨੇ ਲੋਕਾਂ ਦੀ ਸਹਾਇਤਾ ਨਾਲ ਆਪਣੇ ਪਿਤਾ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਤਾਂ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਘਟਨਾਂ ’ਤੇ ਪੁਲਸ ਵੱਲੋਂ ਬਿਆਨ ਕਰਤਾ ਸ਼ਨਾਖਤ ’ਤੇ ਮੋਰਾਂਵਾਲੀ ਨਿਵਾਸੀ ਚਰਨਜੀਤ ਸਿੰਘ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।

Story You May Like