The Summer News
×
Monday, 20 May 2024

Tunisha suicide case : Tunisha ਦੇ co star ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਕੀਤੀ ਜਾ ਰਹੀ ਪੁੱਛਗਿੱਛ

ਚੰਡੀਗੜ੍ਹ : TV ਜਗਤ ਦੀ ਮਸ਼ਹੂਰ ਅਭਿਨੇਤਰੀ ਤੁਨੀਸ਼ਾ ਸ਼ਰਮਾ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ ਹੈ। ਜਿਸ ਨਾਲ ਟੀਵੀ ਜਗਤ ‘ਚ ਸੋਗ ਦੀ ਲਹਿਰ ਜਾਗ ਉੱਠੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਤੁਨੀਸ਼ਾ ਨੇ 'Ali Baba-Dastan-e-Kabul' ਦੇ ਸੈੱਟ ‘ਤੇ ਬਣੇ ਬਾਥਰੂਮ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਇਹ ਬਹੁਤ ਹੀ ਹੈਰਾਨੀਜਨਕ ਗਲ ਦੱਸੀ ਜਾ ਰਹੀ ਹੈ।


ਇਸ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਪੁਲਿਸ ਨੂੰ ਪਹਿਲਾ ਸ਼ੱਕ ਤੁਨੀਸ਼ਾ ਦੇ CO STAR ਸ਼ੀਜ਼ਾਨ ਮੁਹੰਮਦ ਖਾਨ ਜੋ ਕਿ ਤੁਨੀਸ਼ਾ ਦਾ EX Boyfriend ਵੀ ਰਹਿ ਚੁੱਕਾ ਹੈ ਉਸ ’ਤੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਤੁਨੀਸ਼ਾ ਸ਼ਰਮਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਸ਼ੀਜਾਨ ਮੁਹੰਮਦ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਹੈਰਾਨੀ ਦੀ ਗਲ ਹੈ ਕਿ ਸ਼ੀਜਾਨ ਮੁਹੰਮਦ ਖਾਨ ਪੁਲਿਸ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ।


 


 

Story You May Like