The Summer News
×
Tuesday, 21 May 2024

ਟੀਵੀ ਅਦਾਕਾਰ Siddhant Suryawanshi ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਟੀਵੀ ਜਗਤ ‘ਚ ਉੱਠੀ ‘ਚ ਸੌਗ ਦੀ ਲਹਿਰ

ਚੰਡੀਗੜ੍ਹ :ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਟੀਵੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੁਹਾਨੂੰ ਦਸ ਦਈਏ ਕਿ ਟੀਵੀ ਜਗਤ ਮਸ਼ਹੂਰ ਅਦਾਕਾਰ Siddhaanth suryavanshi ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ, ਉਹਨਾਂ ਦੀ ਉਮਰ ਮਹਿਜ਼ 46 ਸਾਲ ਦੇ ਸਨ। Siddhaanth ਦੀ ਮੌਤ  ਜਿੰਮ ਵਿੱਚ ਵਰਕਆਊਟ ਦੌਰਾਨ ਹੋਈ। Siddhaanth ਜਿਮ 'ਚ ਵਰਕਆਊਟ ਕਰ ਰਹੇ ਸਨ ਕਿ ਅਚਾਨਕ ਡਿੱਗ ਗਏ। ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ‘ਚ ਲੈ ਗਏ ਉਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।  


Siddhaanth ਇਹਨਾਂ ਦੰਗਲ ਚੈਨਲ 'ਤੇ ਟੀਵੀ ਸ਼ੋਅ 'ਕੰਟਰੋਲ ਰੂਮ' 'ਚ ਨਜ਼ਰ ਆਏ ਸੀ। ਇਸ ਤੋਂ ਪਹਿਲਾਂ ਅਭਿਨੇਤਾ ਕਈ ਹਿੱਟ ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ। ਸਿਧਾਂਤ 'ਕੁਸੁਮ', 'ਰਿਸ਼ਤੋਂ ਮੈਂ ਕਟੀ ਬੱਤੀ', 'ਮਮਤਾ', 'ਜ਼ਿੱਦੀ ਦਿਲ' ਵਰਗੇ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ।

Story You May Like