The Summer News
×
Tuesday, 21 May 2024

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ’ ਦੀ ਜੋੜੀ ਸੋਸ਼ਲ ਮੀਡੀਆਂ ‘ਤੇ ਮਚਾ ਰਹੀ ਧੂਮ, ਦੇਖੋ ਵੀਡੀਓ

(ਮਨਪ੍ਰੀਤ ਰਾਓ)


ਚੰਡੀਗੜ੍ਹ : 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ “ ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ” ਇਸ ਪੰਜਾਬੀ ਫਿਲਮ ਦੇ  ਟਰੇਲਰ ਦੁਨੀਆਂ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਫਿਲਮ ਦੀ ਅਹਿਮ ਭੂਮਿਕਾ ‘ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ’  ਨਿਭਾਅ ਰਹੇ  ਹਨ। ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਇਸ ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਸ਼ਿਤਿਜ ਚੌਧਰੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ।



ਇਸ ਫਿਲਮ ਨੂੰ ਇੱਕ ਪ੍ਰੇਮ ਕਹਾਣੀ ਵੱਲੋਂ ਦਿਖਾਇਆ ਗਿਆ ਹੈ। ਜਿਸ ਵਿੱਚ ਅਹਿਮ ਰੋਲ ‘ਗੁਰਨਾਮ ਭੁੱਲਰ ਤੇ ਸਗੁਣ ਮਹਿਤਾ ਦਾ ਹੀ ਹੈ। ਚਲੋ ਹੁਣ ਤੁਹਾਨੂੰ ਅਸੀਂ ਇਸ ਦੇ ਟਰੇਲਰ ਵੀ ਦਿਖਾ ਦਿੰਦੇ ਹਾਂ ,ਇਸ ਫਿਲਮ ਦੇ ਟਰੇਲਰ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਫਿਲਮ ਵਿੱਚ ਜੋ ਗੀਤ ਸ਼ਾਮਲ ਕੀਤੇ ਗਏ ਹਨ, ਉਹ ਬਹੁਤ ਹੀ ਵਧੀਆਂ ਤੇ ਰੀਝ ਨਾਲ ਬਣਾਏ ਗਏ ਹਨ। ਸੋਸ਼ਲ ਮੀਡੀਆ ਉਪਰ ਇਸ ਫਿਲਮ ਦੇ ਟਰੇਲਰ ਨੇ ਧੂਮ ਮਚਾਈ ਪਈ ਹੈ, ਫਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਇਸ ਫਿਲਮ ਦੇ ਆਉਣ ਦਾ ਇਤਜ਼ਾਰ ਕਰ ਰਹੇ ਹਨ।


Story You May Like