ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ, ਭਾਰਤੀ ਮੌਸਮ ਵਿਭਾਗ ਨੇ 'ਰੈੱਡ' ਅਲਰਟ ਜਾਰੀ ਕੀਤਾ
ਉਰਫੀ ਜਾਵੇਦ ਨੇ ਹਵਾਈ ਅੱਡੇ ‘ਤੇ ਕਰਵਾਇਆ photoshoot, ਹੋਈ ਟ੍ਰੋਲ, ਦੇਖੋ ਤਸਵੀਰਾਂ
ਚੰਡੀਗੜ੍ਹ : ਉਰਫੀ ਜਾਵੇਦ ਸੋਸ਼ਲ ਮੀਡੀਆ ਦੀ Queen ਹੈ। ਉਰਫੀ ਜਾਵੇਦ ਆਪਣੇ ਬੋਲਡ ਲੁੱਕ ਅਤੇ ਵੱਖਰੇ ਅੰਦਾਜ਼ ਕਰਕੇ ਕਾਫੀ ਪ੍ਰਸਿੱਧ ਹੈ। ਲੋਕ ਉਰਫੀ ਦਾ ਕਾਫੀ ਮਜ਼ਾਕ ਵੀ ਉਡਾਉਂਦੇ ਹਨ। ਅਤੇ ਕਈ ਉਸ ਨੂੰ follow ਵੀ ਕਰਦੇ ਹਨ। ਉਰਫੀ ਜਾਵੇਦ ਕੁਝ ਨਾ ਕੁਝ ਅਜਿਹਾ ਕਰ ਦਿੰਦੀ ਹੈ ਜਿਸ ਕਾਰਨ ਉਹ ਸੁਰਖੀਆਂ ਦਾ ਵਿਸ਼ਾ ਬਣ ਜਾਂਦੀ ਹੈ। ਹਾਲਹਿ ‘ਚ ਉਰਫੀ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਕਾਰਨ ਉਹ ਫਿਰ ਸੁਰਖੀਆਂ ‘ਚ ਆ ਗਈ ਹੈ। ਸਾਰੀ ਸੋਸ਼ਲ ਮੀਡੀਆ ‘ਤੇ ਉਹ ਛਾਈ ਪਈ ਹੈ। ਉਰਫੀ ਨੇ ਇੰਸਟਾ ਸਟੋਰੀ 'ਤੇ ਆਪਣੇ ਲੇਟੈਸਟ ਆਊਟਫਿਟ ਦੀ ਫੋਟੋ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਰਹਿ ਗਏ ਹਨ।
Urfi ਦਾ New look ਆਇਆ ਹੈ ਸਾਹਮਣੇ
Urfi ਦੁਆਰਾ ਇੰਸਟਾ 'ਤੇ ਸ਼ੇਅਰ ਕੀਤੀ ਗਈ ਫੋਟੋ 'ਚ ਉਹ ਹਰੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਜਿਸ ਵਿਚ ਹਰੇ ਰੰਗ ਦਾ ਟੌਪ ਅਤੇ ਹਰੇ ਰੰਗ ਦੀ ਸਕਰਟ ਹੈ। ਉਰਫੀ ਦਾ ਇਹ dress ਤਾਰਾਂ ਨਾਲ ਬਣੀ ਹੋਈ ਹੈ ਉਰਫੀ ਨੇ ਫੋਟੋ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਹਵਾਈ ਅੱਡੇ Urfi ਦੇ ਜਲਵੇ
ਉਰਫੀ ਜਾਵੇਦ ਅਕਸਰ ਏਅਰਪੋਰਟ 'ਤੇ ਨਜ਼ਰ ਆਉਂਦੀ ਹੈ। ਜਦ ਵੀ ਉਹ ਨਵਾਂ ਫੈਸ਼ਨ ਕੱਢਦੀ ਹੈ ਤਾਂ ਉਹ ਹਵਾਈ ਅੱਡੇ ‘ਤੇ ਜਾ ਕੇ photoshoot ਕਰਵਾਉਂਦੀ ਹੈ। ਉਰਫੀ ਦਾ ਇਹ ਫੈਸ਼ਨ ਵੀ ਮਨ ਮੋਹ ਲੈਣ ਵਾਲਾ ਹੈ। ਉਰਫੀ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਅੱਗ ਮਚਾ ਦਿੱਤੀ ਹੈ।