The Summer News
×
Sunday, 19 May 2024

ਉਰਵਸ਼ੀ ਨੇ ਇਸ ਕ੍ਰਿਕਟਰ ਬਾਰੇ ਮੀਡੀਆ ਸਾਹਮਣੇ ਕਹੀ ਅਜਿਹੀ ਗੱਲ ਕਿ ਪ੍ਰਸ਼ੰਸਕ ਕਰ ਰਹੇ ਖੂਬ ਟ੍ਰੋਲ, ਦੇਖੋ video

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਰਵਸ਼ੀ ਰੌਤੇਲਾ ਨੇ ਮੀਡੀਆ ਸਾਹਮਣੇ ਕਹੀ ਅਜਿਹੀ ਗੱਲ ਕਿ ਸੋਸ਼ਲ ਮੀਡੀਆ 'ਤੇ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਨਾਂ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਜੁੜਿਆ ਹੋਇਆ ਸੀ।


ਜਦੋਂ ਰਿਸ਼ਭ ਪੰਤ ਨਾਲ ਕਾਰ ਹਾਦਸਾ ਹੋਇਆ ਸੀ। ਉਸ ਦੀ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਜਿਸ ਕਾਰਨ ਉਰਵਸ਼ੀ ਰੌਤੇਲਾ ਨੇ ਰਿਸ਼ਭ ਲਈ ਅਰਦਾਸ ਵੀ ਕੀਤੀ। ਮੀਡੀਆ ਨੇ ਵੀ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ। ਫਿਲਹਾਲ ਰਿਸ਼ਭ ਪੰਤ ਠੀਕ ਹੋ ਰਹੇ ਹਨ ਅਤੇ ਪੰਤ ਨੇ ਆਪਣੀ ਸਿਹਤਯਾਬੀ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।


ਮੁੰਬਈ ਏਅਰਪੋਰਟ 'ਤੇ ਕੈਮਰੇ 'ਤੇ ਨਜ਼ਰ ਆਈ, ਉਰਵਸ਼ੀ ਰੌਤੇਲਾ ਲਾਲ ਰੰਗ ਦੇ ਸਪੋਰਟਸ ਵੀਅਰ 'ਚ ਨਜ਼ਰ ਆਈ। ਮੁੰਬਈ ਏਅਰਪੋਰਟ 'ਤੇ ਰਿਸ਼ਭ ਦੀ ਪ੍ਰੇਮਿਕਾ ਉਰਵਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਝ ਅਜਿਹਾ ਕਿਹਾ ਜਿਸ ਤੋਂ ਇਹ ਸਾਫ ਦਿਖ ਰਿਹਾ ਸੀ ਕਿ ਹਾਲੇ ਵੀ ਉਰਵਸ਼ੀ ਦੇ ਦਿਲ ‘ਚ ਰਿਸ਼ਭ ਲਈ ਪਿਆਰ ਹੈ। ਜਦ ਮੀਡੀਆ ਨੇ ਪੁੱਛਿਆ ਕਿ ਹੁਣ ਰਿਸ਼ਭ ਪੰਤ ਹੁਣ ਠੀਕ ਹਨ, ਉਰਵਸ਼ੀ ਨੇ ਕਿਹਾ ਕਿ ਰਿਸ਼ਭ ਨੂੰ ਦੇਸ਼ ਦਾ ਪਰਾਇਡ ਕਿਹਾ। ਉਸ ਨੇ ਕਿਹਾ ਕਿ ਮੈਂ ਉਸ ਲਈ ਪ੍ਰਾਰਥਨਾ ਕਰਦੀ ਹਾਂ।


ਉਰਵਸ਼ੀ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਫਿਰ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ੰਸਕ ਉਸ ਨੂੰ ਕਾਫੀ  ਕੁਝ ਬੁਰਾ ਭਲਾ ਬੋਲ ਰਹੇ ਹਨ। ਅਤੇ ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਕਹਿ ਰਹੇ ਹਨ ਕਿ ਕੁਝ ਵੀ ਹੈ ਸੱਚਾ ਪਿਆਰ ਕਦੇ ਨਹੀਂ ਭੁੱਲਦਾ।

Story You May Like