The Summer News
×
Friday, 17 May 2024

ਰਾਖੀ ਸਾਵੰਤ ਦੇ ਨਾਲ ਕੀ ਕੀਤਾ ਇਹੋ ਜਿਹਾ ਕਿ 17 ਸਾਲ ਵੀ ਮੀਕਾ ਸਿੰਘ ਨੂੰ ਜਾਣਾ ਪਿਆ ਮੁੰਬਈ ਹਾਈਕੋਰਟ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ - ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਕਿਸੇ ਨਾ ਕਿਸੇ ਵਿਵਾਦਾਂ ‘ਚ ਘੀਰੇ ਰਹਿੰਦੇ ਹਨ। ਮੀਕਾ ਦੇ ਗੀਤ ਸੁਣ ਕੇ ਪ੍ਰਸ਼ੰਸਕ ਨੱਚਣ ਲਈ ਮਜ਼ਬੂਰ ਹੋ ਹੀ ਜਾਂਦੇ ਹਨ। ਬਾਲੀਵੁੱਡ ਦੀ ਅਭਿਨੇਤਰੀ ਜੋ ਕਿ ਆਪਣੀ ਡਰਾਮਿਆਂ ਨੂੰ ਲੈ ਕੇ ਕਾਫੀ ਮਸ਼ਹੂਰ ਹੈ ਰਾਖੀ ਸਾਵੰਤ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਦਸ ਦਈਏ ਕਿ ਮੀਕਾ 17 ਸਾਲ ਪੁਰਾਣੇ ਕੇਸ ਵਿੱਚ ਬੁਰੀ ਤਰ੍ਹਾਂ ਫਸਾਇਆ ਗਿਆ ਸੀ। ਇਹ ਮਾਮਲਾ ਉਸ ਸਮੇਂ ਦਾ ਹੈ ਜਿਸ ਵਿੱਚ ਅਭਿਨੇਤਰੀ ਰਾਖੀ ਨੂੰ ਜ਼ਬਰਦਸਤੀ  kiss ਕੀਤਾ ਗਿਆ ਸੀ। ਹੁਣ ਮੀਕਾ ਨੇ ਮੁੰਬਈ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।


ਉਹ ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਮੁੰਬਈ ਹਾਈ ਕੋਰਟ ਪਹੁੰਚੇ। ਮੀਕਾ ਦੀ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ 2006 ਦੇ ਮਾਮਲੇ ਨੂੰ ਰੱਦ ਕੀਤਾ ਜਾ ਸਕਦਾ ਹੈ ਕਿਉਂਕਿ ਦੋਸ਼ੀ ਅਤੇ ਸ਼ਿਕਾਇਤਕਰਤਾ ਦੋਵਾਂ ਨੇ ਮਾਮਲਾ ਸੁਲਝਾ ਲਿਆ ਹੈ। ਇਹ ਪਟੀਸ਼ਨ ਸੋਮਵਾਰ, 10 ਅਪ੍ਰੈਲ ਨੂੰ ਜਸਟਿਸ ਏਐਸ ਗਡਕਰੀ ਅਤੇ ਜਸਟਿਸ ਪੀਡੀ ਨਾਇਕ ਦੇ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਈ। ਅਦਾਲਤ ਨੇ ਅਗਲੇ ਹਫ਼ਤੇ ਤੱਕ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਮੀਕਾ ਦੇ ਵਕੀਲ ਫਾਲਗੁਨੀ ਬ੍ਰਹਮਭੱਟ ਨੇ ਕਿਹਾ ਕਿ ਇਹ ਮਾਮਲਾ ਪਿਛਲੇ 17 ਸਾਲਾਂ ਤੋਂ ਲਟਕ ਰਿਹਾ ਹੈ।


ਜਾਣੋ ਕੀ ਹੈ ਮਾਮਲਾ?


ਦੱਸ ਦੇਈਏ ਕਿ ਸਾਲ 2006 'ਚ ਆਪਣੀ ਜਨਮਦਿਨ ਪਾਰਟੀ 'ਚ ਮੀਕਾ ਨੇ ਰਾਖੀ ਸਾਵੰਤ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਜਨਤਕ ਤੌਰ 'ਤੇ ਕਿੱਸ ਕੀਤਾ ਸੀ। ਜਿਸ ਕਾਰਨ ਹਰ ਕੋਈ ਹੈਰਾਨ ਰਹਿ ਗਿਆ। ਇਸ ਘਟਨਾ ਤੋਂ ਬਾਅਦ ਉਹ ਬੁਰੀ ਤਰ੍ਹਾਂ ਫਸ ਗਿਆ। ਮੀਕਾ ਨੂੰ ਛੇੜਛਾੜ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਦੋਵੇਂ ਇਸ ਨੂੰ ਭੁੱਲ ਗਏ ਹਨ ਅਤੇ ਅੱਗੇ ਵਧ ਗਏ ਹਨ। ਦੋਵਾਂ ਦੀ ਹੁਣ ਡੂੰਘੀ ਦੋਸਤੀ ਹੋ ਗਈ ਹੈ। ਮਸਲੇ ਹੱਲ ਹੋ ਗਏ ਹਨ।

Story You May Like