The Summer News
×
Saturday, 11 May 2024

ਪੰਜਾਬੀ ਵਿਅਕਤੀ ਨੇ ਕੀ ਕੀਤਾ ਅਜਿਹਾ ਕਿ ਦਿੱਲੀ-ਲੰਡਨ AI ਜਾ ਰਹੀ ਫਲਾਈਟ ਨੂੰ ਆਉਣਾ ਪਿਆ ਵਾਪਿਸ

ਚੰਡੀਗੜ੍ਹ -  ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦਿੱਲੀ ਲੰਡਨ ਜਾ ਰਹੀ ਫਲਾਈਟ ਨੂੰ ਵਾਪਿਸ ਆਉਣਾ ਪਿਆ। ਦਸ ਦਈਏ ਕਿ 25 ਸਾਲ ਦੇ ਵਿਅਕਤੀ ਵੱਲੋਂ ਫਲਾਇਟ ਵਿੱਚ ਅਸ਼ਲੀਲ ਵਿਵਹਾਰ ਕੀਤਾ ਜਾ ਰਿਹਾ ਸੀ, ਜੋ ਕਿ ਕਾਫੀ ਹੈਰਾਨੀਜਨਕ ਸੀ। ਇਸ ਵਜੋਂ ਦਿੱਲੀ ਪੁਲਿਸ ਵਜੋਂ ਇਸ 25 ਸਾਲ ਦੇ ਵਿਅਕਤੀ ‘ਤੇ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦਸ ਦਈਏ ਕਿ ਇਹ ਨੌਜਵਾਨ ਪੰਜਾਬ ਦੇ ਕਪੂਰਥਲਾ ਰਹਿਣ ਵਾਲਾ ਹੈ, ਜਿਸ ਦਾ ਨਾਮ ਜਸਕੀਰਤ ਸਿੰਘ ਪੱਡਾ ਦੱਸਿਆ ਜਾ ਰਿਹਾ ਹੈ। ਜਸਕੀਰਤ ਸੋਮਵਾਰ ਨੂੰ ਆਪਣੇ ਮਾਪਿਆਂ ਨਾਲ ਲੰਡਨ ਜਾ ਰਿਹਾ ਸੀ।


ਰਾਸ਼ਟਰੀ ਕੈਰੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਕੀਰਤ ਨੇ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਤੇ ਆਪਣਾ ਅਲੱਗ ਤੇ ਅਸ਼ਲੀਲ ਵਿਵਹਾਰ ਜਾਰੀ ਹੀ ਰੱਖਿਆ। ਇੰਨਾ ਹੀ ਨਹੀਂ ਉਸ ਵਿਅਕਤੀ ਨੇ ਦੋ ਮੈਂਬਰਾਂ ਨੂੰ ਸਰੀਰਕ ਨੁਕਸਾਨ ਵੀ ਪਹੁੰਚਾਇਆ। ਮਾਹੌਲ ਇੰਨਾ ਵਿਗੜ ਗਿਆ ਸੀ ਕਿ ਪਾਇਲਟ ਦਿੱਲੀ ਵਾਪਿਸ ਆਉਣ ਲਈ ਮਜ਼ਬੂਰ ਹੋ ਗਿਆ। ਉਸ ਵਿਅਕਤੀ ਨੂੰ ਜਲਦ ਹੀ airport ਦੀ security ਦੇ ਹਵਾਲੇ ਕੀਤਾ ਗਿਆ। ਜਿਸ ਤੋਂ ਬਾਅਦ ਦਿੱਲੀ ਏਅਰਪੋਰਟ ਪੁਲਿਸ ਕੋਲ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।


ਇਸ ਦੇ ਨਾਲ ਹੀ ਏਅਰ ਇੰਡੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ: “ਏਅਰ ਇੰਡੀਆ ਵਿੱਚ ਜਹਾਜ਼ ਵਿੱਚ ਸਵਾਰ ਸਾਰਿਆਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਪ੍ਰਗਟ ਕਰਦੇ ਹਾਂ। ਫਲਾਈਟਨ ਜੋ ਕਿ ਵਾਪਿਸ ਆ ਗਈ ਸੀ ਉਹ ਦੁਪਹਿਰ ਨੂੰ ਲੰਡਨ ਲਈ ਰਵਾਨਾ ਹੋਣ ਲਈ ਫਲਾਈਟ ਦਾ ਸਮਾਂ ਬਦਲ ਦਿੱਤਾ ਹੈ।"

Story You May Like