The Summer News
×
Wednesday, 22 May 2024

ਟੀਵੀ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ, ਦਿੱਗਜ ਅਦਾਕਾਰ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ਹੋਇਆ ਦੇ+ਹਾਂਤ

ਚੰਡੀਗੜ੍ਹ : ਟੀਵੀ ਦੇ ਮਸ਼ਹੂਰ ਅਦਾਕਾਰ ਨਿਤੇਸ਼ ਪਾਂਡੇ ਨੇ ਕਈ ਮਸ਼ਹੂਰ ਨਾਟਕਾਂ ਵਿੱਚ ਕੰਮ ਕੀਤਾ ਹੈ। ਦਸ ਦਈਏ ਕਿ ਨਿਤੇਸ਼ ਪਾਂਡੇ ਉਹਨਾਂ ਦਿੱਗਜ ਅਦਾਕਾਰਾਂ ਵਿੱਚੋਂ ਇਕ ਹੈ ਜਿਸ ਨੂੰ ਪੂਰੀ ਦੁਨੀਆ ਜਾਣਦੀ ਹੋਵੇਗੀ। ਨਿਤੇਸ਼ ਦੀ ਉਮਰ ਮਿਹਜ 51 ਸਾਲ ਸੀ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਦੇ+ਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਟੀਵੀ ਇੰਡਸਟਰੀ ਲਈ ਇਹ ਇਕ ਬਹੁਤ ਹੀ ਵੱਡਾ ਝਟਕਾ ਹੈ। ਸਾਰੀ ਦੁਨੀਆ ਦੇ ਨਾਲ ਨਾਲ ਟੀਵੀ ਇੰਡਸਟਰੀ ਨੂੰ ਵੀ ਸਦਮਾ ਲੱਗ ਗਿਆ ਹੈ। ਦਸ ਦਈਏ ਕਿ ਨਿਤੇਸ਼ ਪਾਂਡੇ ਨਾਟਕ ਅਨੁਪਮਾ ਵਿੱਚ ਧੀਰਜ ਕਪੂਰ ਦੀ ਕਿਰਦਾਰ ਨਿਭਾ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਤੇਸ਼ ਦੀ ਮੌ+ਤ ਤਕਰੀਬਨ ਮੰਗਲਵਾਰ ਦੀ ਦੁਪਹਿਰ ਨੂੰ ਹੋਈ ਹੈ।


7-1


ਮਿਲੀ ਜਾਣਕਾਰੀ ਅਨੁਸਾਰ ਨਿਤੇਸ਼ ਪਾਂਡੇ ਦੀ ਮੌ+ਤ ਦੀ ਪੁਸ਼ਟੀ ਉਹਨਾਂ ਦੇ ਰਿਸ਼ਤੇਦਾਰ ਨੇ ਹੀ ਕੀਤੀ ਸੀ। ਦਰਅਸਲ ਉਹਨਾਂ ਰਿਸ਼ਤੇਦਾਰ ਸਿਧਾਰਥ ਨੇ ਜਾਣਕਾਰੀ ਦਿੱਤੀ ਕਿ ਟੀਵੀ ਇੰਡਸਟਰੀ ਨੂੰ ਬਹੁਚ ਵੱਡਾ ਘਾਟਾ ਪੈ ਗਿਆ ਹੈ। ਉਹਨਾਂ ਦਾ ਪਰਿਵਾਰ ਸਦਮੇ ਵਿੱਚ ਹੈ। ਉਹਨਾਂ ਦੇ ਪਰਿਵਾਰ ਇਸ ਗੱਲ ‘ਤੇ ਵਿਸ਼ਵਾਸ਼ ਨਹੀਂ ਕਰ ਪਾ ਰਹੇ ਹਨ ਕਿ ਨਿਤੇਸ਼ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।


7-3


ਨਿਤੇਸ਼ ਇਕ ਮਸ਼ਹੂਰ ਅਦਾਕਾਰ


ਦਸ ਦਈਏ ਕਿ ਨਿਤੇਸ਼ ਨੇ ਕਈ ਵੱਡੀਆ ਫਿਲਮਾਂ ਤੇ ਨਾਟਕਾਂ ਵਿੱਚ ਕੰਮ ਕੀਤਾ ਹੈ। ਨਿਤੇਸ਼ ਨੂੰ 'ਓਮ ਸ਼ਾਂਤੀ ਓਮ' 'ਦਬੰਗ 2', 'ਖੋਸਲਾ ਕਾ ਘੋਸਲਾ' ਆਦਿ ਕਈ ਵੱਡੀਆ ਫਿਲਮਾਂ ‘ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਈ ਨਾਟਕਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਹੋਏ ਲੰਮੇ ਸਮੇਂ ਤੱਕ ਕੰਮ ਕੀਤਾ ਹੈ। ਹੁਣ ਨਿਤੇਸ਼ 'ਇੰਡੀਆਵਾਲੀ ਮਾਂ', 'ਅਨੁਪਮਾ' 'ਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਇਸ ਮਸ਼ਹੂਰ ਚਿਹਰੇ ਨੂੰ ਹਰ ਕੋਈ ਜਾਣਦਾ ਹੈ। ਸਾਰੇ ਟੀਵੀ ਇੰਡਸਟਰੀ ਦੇ ਅਦਾਕਾਰ ਇਸ ਖਬਰ ਨੂੰ ਸੁਣ ਕੇ ਸਦਮੇ ਵਿੱਚ ਹਨ।


7-4


(ਸੋਨਮ ਮਲਹੋਤਰਾ)

Story You May Like