The Summer News
×
Friday, 17 May 2024

Adipurush ਦੀ ਐਡਵਾਂਸ ਬੁਕਿੰਗ ਨੇ ਤੋ+ ੜੇ ਸਾਰੇ ਰਿਕਾਰਡ, ਭਾਰਤ ਵਿਚ ਹੀ ਨਹੀਂ ਵਿਦੇਸ਼ ‘ਚ ਵੀ ਫਿਲਮ ਦੀ ਚੱਲਿਆ ਜਾਦੂ

ਚੰਡੀਗੜ੍ਹ : ਪ੍ਰਸ਼ੰਸਕ ਜਿਸ ਫਿਲਮ ਦਾ ਇੰਨਾ ਜ਼ਿਆਦਾ ਇੰਤਜ਼ਾਰ ਕਰ ਰਹੇ ਹਨ, ਉਹ ਫਿਲਮ 'ਆਦਿਪੁਰਸ਼' 16 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਰਿਲੀਜ਼ ਹੋਣ 'ਚ ਇਕ ਦਿਨ ਹੀ ਬਾਕੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਆਦਿਪੁਰਸ਼ ਨੇ ਸ਼ੁਰੂਆਤੀ ਦਿਨ ਲਈ ਹੁਣ ਤੱਕ ਲੱਖਾਂ ਟਿਕਟਾਂ ਵੇਚੀਆਂ ਹਨ। ਫਿਲਮ 'ਚ ਪ੍ਰਭਾਸ, ਸੈਫ ਅਲੀ ਖਾਨ, ਕ੍ਰਿਤੀ ਸੈਨਨ ਤੋਂ ਇਲਾਵਾ ਦੇਵਦੱਤ ਨਾਗੇ ਅਤੇ ਸੰਨੀ ਸਿੰਘ ਵੀ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਭਾਸ ਇਸ ਵਾਰ ਵੀ ਬਾਹੂਬਲੀ ਦਾ ਰਿਕਾਰਡ ਤੋੜ ਦੇਣਗੇ। ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਕਿੰਨੀ ਕਮਾਈ ਕਰਦੀ ਹੈ। ਪ੍ਰਭਾਸ ਨੇ 'ਆਦਿਪੁਰਸ਼' ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਹੈ। ਬਜ਼ਾਰ ਵਿਚ ਫਿਲਮ ਦੀ ਡਿਮਾਂਡ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ।


4-1


ਇਹਨਾਂ ਦੇਸ਼ਾਂ ਵਿੱਚ ਫਿਲਮ ਦੇਖਣ ਲਈ ਉਤਸ਼ਾਹਿਤ ਹੋਏ ਪ੍ਰਸ਼ੰਸਕ


'ਆਦਿਪੁਰਸ਼' ਫਿਲਮ ਦੇਖ ਦਾ ਲੋਕਾਂ ਨੂੰ ਇੰਨਾ ਜ਼ਿਆਦਾ ਇੰਤਜ਼ਾਰ ਹੈ ਕਿ ਉਹਨਾਂ ਨੇ ਫਿਲਮ ਦੀ ਐਡਵਾਂਸ ਬੁਕਿੰਗ ਹੋਣਿਆ ਸ਼ੁਰੂ ਹੋ ਗਈ ਹਨ। ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਅਮਰੀਕਾ , ਕੈਨੇਡਾ ਵਿਚ ਵੀ 'ਆਦਿਪੁਰਸ਼' ਫਿਲਮ ਦੇਖਣ ਲਈ ਪ੍ਰਸ਼ੰਸਕਾਂ ਨੇ ਐਡਵਾਂਸ ਬੁਕਿੰਗ ਕਰਵਾ ਲਈ ਹੈ। ਇਸ ਦੌਰਾਨ ਹੀ ਦਸ ਦਈਏ ਕਿ ਮੀਡੀਆ ਸੂਤਰਾਂ ਮੁਤਾਬਕ ਵਿਦੇਸ਼ ਵਿਚ ਕਰੋੜਾਂ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਗਈ ਹੈ। ਇਸ ਤੋਂ ਇਹ ਪਤਾ ਚਲਦਾ ਹੈ ਕਿ ਲੋਕਾਂ ਦਾ ਹਾਲੇ ਵੀ ਧਰਮ ਦੇ ਵੱਲ ਜ਼ਿਆਦਾ ਰੁਝਾਨ ਹੈ।  ਫਿਲਮ ਨੇ ਐਡਵਾਂਸ ਵਿਚ ਹੀ ਇੰਨੀ ਜ਼ਿਆਦਾ ਕਮਾਈ ਕਰ ਲਈ ਹੈ ਜਦ ਫਿਲਮ ਆਵੇਗੀ ਤਾਂ ਕਿੱਥੇ ਤੱਕ ਪਹੁੰਚ ਜਾਵੇਗੀ।


4-2


ਆਦਿਪੁਰਸ਼ ਫਿਲਮ ਹੈ ਕੁਝ ਵੱਖਰੀ


'ਆਦਿਪੁਰਸ਼' ਫਿਲਮ  ਦੇ  ਨਿਰਦੇਸ਼ਕ ਓਮ ਰਾਉਤ ਹਨ ਉਹਨਾਂ ਨੇ ਇਸ ਫਿਲਮ ਨੂੰ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਦੀ ਘੋਸ਼ਣਾ 2020 ਯਾਨੀ ਕਿ ਦੋ ਤੋਂ ਤਿੰਨ ਸਾਲ ਕੀਤੀ ਸੀ। ਹੁਣ ਜਦ ਇਹ ਫਿਲਮ ਆ ਹੈ ਤਾਂ ਇਸ ਜਬਰਦਸਤ ਫਿਲਮ ਨੂੰ ਵੇਖਣ ਲਈ ਪ੍ਰਸ਼ੰਸਕ ਇੰਤਜ਼ਾਰ ਨਹੀਂ ਕਰ ਪਾ ਰਹੇ ਹਨ। ਦਸ ਦਈਏ ਕਿ'ਆਦਿਪੁਰਸ਼' 3D ਫੀਚਰ ਫਿਲਮ ਹੈ। ਮੀਡੀਆ ਸੂਤਰਾਂ ਮੁਤਾਬਕ ਫਿਲਮ ਨੂੰ ਪੂਰਾ ਹੋਣ ਲਈ 3 ਤੋਂ ਸਾਢੇ 3 ਮਹਿਨੇ ਲੱਗੇ। ਇਹ ਫਿਲਮ ਚਾਰ ਵੱਖ ਵੱਖ ਭਾਸ਼ਾਵਾਂ ਹਿੰਦੀ, ਤਾਮਿਲ, ਮਲਿਆਲਮ ਤੇ ਕੰਨੜ 'ਚ ਰਿਲੀਜ਼ ਹੋਣ ਜਾ ਰਹੀ ਹੈ।


(Sonam Malhotra)


 

Story You May Like