The Summer News
×
Tuesday, 21 May 2024

ਪਿਤਾ ਬਣਨ ਤੋਂ ਬਾਅਦ ਸ਼ੋਏਬ ਨੇ ਸਾਂਝਾ ਕੀਤਾ ਪਹਿਲਾ Vlog, ਸ਼ੋਅ ਛੱਡਣ ਦੀ ਕੀਤੀ ਗੱਲ, ਦੇਖੋ ਵੀਡੀਓ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਮਾਂ ਬਣ ਗਈ ਹੈ ਅਤੇ ਇਬਰਾਹਿਮ ਖਾਨਦਾਨ ਇਹ ਖਬਰ ਸੁਣ ਕੇ ਬਹੁਤ ਹੀ ਖੁਸ਼ ਹੈ। ਦਸ ਦਈਏ ਕਿ ਦੀਪਿਕਾ ਕੱਕੜ ਨੇ ਬੇਟੇ 21 ਜੂਨ ਨੂੰ ਜਨਮ ਦਿੱਤਾ ਹੈ। ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਲਿਆ ਹੈ। ਦੀਪਿਕਾ ਕੱਕੜ ਨੇ ਸੁਰਲ ਸਿਮਰ ਕਾ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ। ਦਸ ਦਈਏ ਕਿ ਦੀਪਿਕਾ ਦੀ ਸਮੇਂ ਤੋਂ ਪਹਿਲਾਂ ਡਿਲੀਵਰੀ ਹੋ ਗਈ ਹੈ। ਦੀਪਿਕਾ ਅਤੇ ਸ਼ੋਏਬ ਦਾ ਬੇਟਾ premature ਹੋਇਆ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਤੋਂ ਲੈ ਕੇ ਸਾਰੇ ਘਰ ਵਾਲੇ ਵੀ ਥੋੜੀ ਚਿੰਤਾ ਵਿਚ ਹਨ।


6-3


ਸ਼ੋਏਬ ਨੇ ਸਾਂਝਾ ਕੀਤਾ Vlog


ਦਸ ਦਈਏ ਕਿ ਸ਼ੋਏਬ ਤੋਂ ਕੁਝ ਦਿਨਾਂ ਪਹਿਲਾਂ ਮੀਡੀਆਂ ਨੇ ਉਹਨਾਂ ਦੇ ਬੱਚੇ ਅਤੇ ਦੀਪਿਕਾ ਬਾਰੇ ਪੁੱਛਿਆ ਸੀ ਤਾਂ ਸ਼ੋਏਬ ਨੇ ਇਕ ਹੀ ਉਤਰ ਦਿੱਤਾ ਸੀ ਮਾਂ ਬੇਟਾ ਦੋਵੇਂ ਹੀ ਠੀਕ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਸ਼ੋਏਬ ਨੇ ਇਕ Vlog ਸਾਂਝਾ ਕੀਤਾ ਜਿਸ ਵਿਚ ਉਸਨੇ ਸਭ ਕੁਝ ਦੱਸਿਆ ਕਿ ਕਿਵੇਂ ਜਲਦੀ ਜਲਦੀ ਬੱਚਾ ਦੁਨੀਆ ਉਤੇ ਆ ਗਿਆ। ਇਸ ਦੇ ਨਾਲ ਹੀ ਸ਼ੋਏਬ ਨੇ ਪਤਨੀ ਦੀਪਿਕਾ ਨੂੰ ਵੀ ਦਿਖਾਈਆ ਅਤੇ ਦੋਵਾਂ ਨੇ ਇਸ ਖੂਬਸੂਰਤ ਸਫਰ ਬਾਰੇ ਦੱਸਿਆ। Vlog ਵਿਚ ਦੀਪਿਕਾ ਦੀ ਹਾਲਤ ਠੀਕ ਲੱਗ ਰਹੀ ਸੀ। ਉਹਨਾਂ ਨੇ ਅਪਡੇਟ ਦਿੰਦੇ ਹੋਏ ਕਿਹਾ ਕਿ ਇਹ ਸਭ ਕੁਝ ਸਮੇਂ ਤੋਂ ਪਹਿਲਾ ਹੋ ਗਿਆ ਪਰ ਅੱਲਾ ਦਾ ਸ਼ੁਕਰ ਹੈ ਸਭ ਕੁਝ ਠੀਕ ਹੈ ਬੱਚਾ premature ਹੈ ਤਾਂ ਉਹ NICU ਵਿਚ ਹੈ। ਦੀਪਿਕਾ ਵੀ ਪਹਿਲਾ ਨਾਲੋਂ ਕਾਫੀ ਠੀਕ ਹੈ। ਡਾਕਟਰਾਂ ਨੇ ਕਿਹਾ ਕਿ ਬੱਚਾ ਪਹਿਲਾ ਨਾਲ ਜਲਦੀ Recover ਕਰ ਰਿਹਾ ਹੈ। ਜਲਦੀ ਸਾਡਾ ਬੱਚਾ ਠੀਕ ਹੋ ਜਾਵੇਗਾ।


6-1


ਸ਼ੋਏਬ ਨੇ ਕਿਹਾ ਕੁਝ ਸਮੇਂ ਲਈ ਛੱਡਾਗਾ ਅਦਾਕਾਰੀ


ਸ਼ੋਏਬ ਇਬਰਾਹਿਮ ਨੇ ਕਿਹਾ ਕਿ ਮੈਂ ਦੀਪਿਕਾ ਦੇ 9 ਮਹੀਨੇ ਦੀ Pregnancy ਵਿਚ ਉਸ ਦੇ ਨਾਲ ਬਹੁਤ ਘੱਟ ਸਮਾਂ ਬਤੀਤ ਕੀਤਾ ਹੈ। ਇਸ ਲਈ ਹੁਣ ਮੈਂ ਪਿਤਾ ਬਣ ਗਿਆ ਹਾਂ ਤਾਂ ਮੈਂ ਦੀਪਿਕਾ ਅਤੇ ਬੱਚੇ ਨਾਲ ਸਮਾਂ ਬਤੀਤ ਕਰਨਾ ਚਾਹੁੰਦਾ ਹਾਂ, ਇਸ ਬਾਰੇ ਮੈਂ ਅਜੂਨੀ ਨਾਟਕ ਛੱਡਣ ਬਾਰੇ ਸੋਚ ਰਿਹਾ ਸੀ ਪਰ ਅਜੂਨੀ ਦੀ ਟੀਮ ਨੇ ਉਹਨਾਂ ਨੂੰ ਕਿਹਾ ਕਿ ਉਹ ਸ਼ੋਅ ਨੂੰ ਛੱਡਣ ਉਹਨਾਂ ਨੂੰ ਜਿੰਨਾ ਸਮਾਂ ਚਾਹੀਦਾ ਹੈ ਉਹ ਲੈ ਲੈਣ ਇਸ ਕਰਕੇ ਉਹਨਾਂ ਨੇ ਸ਼ੋਏਬ ਨੂੰ 15 ਦਿਨ ਦੀ ਛੁੱਟੀ ਵੀ ਦੇ ਦਿੱਤੀ ਹੈ। ਸ਼ੋਏਬ ਨੇ ਕਿਹਾ ਕਿ ਅਜੂਨੀ ਦੇ ਟੀਮ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਉਹਨਾਂ ਨੇ ਸਮੇਂ ਦੀ ਜ਼ਰੂਰਤ ਨੂੰ ਸਮਝਦੀਆਂ ਹੋਇਆ ਇਹ ਫੈਸਲਾ ਲਿਆ।


6-2


ਸ਼ੋਏਬ ਤੇ ਦੀਪਿਕਾ ਨੇ ਸਾਂਝੀ ਕੀਤੀ ਤਸਵੀਰ


ਸ਼ੋਏਬ ਇਬਰਾਹਿਮ  ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ ਗਈ ਜਿਸ ਵਿਚ ਦੀਪਿਕਾ ਹਸਪਤਾਲ ਦੇ ਬਿਸਤਰੇ 'ਤੇ ਲੇਟੀ ਹੋਈ ਦਿਖ ਰਹੀ ਹੈ ਅਤੇ ਸ਼ੋਏਬ ਉਸ ਦੇ ਨਾਲ ਬੈਠੇ ਦਿਖ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਬੱਚੇ ਦਾ ਨਾਂ ਵੀ ਤੈਅ ਕਰ ਲਿਆ ਹੈ।  ਜਿਸ ਬਾਰੇ ਉਹ ਜਲਦੀ ਹੀ ਨਾਮ ਨੂੰ ਸਭ ਨਾਲ ਸਾਂਝਾ ਕਰਨਗੇ।  


(Sonam Malhotra)

Story You May Like