The Summer News
×
Sunday, 19 May 2024

ਪਤੀ ਨੂੰ ਜੇਲ੍ਹ ਭੇਜਣ ਤੋਂ ਬਾਅਦ ਰਾਖੀ ਸਾਵੰਤ ਨੂੰ ਆਈ ਦੁਸ਼ਮਣ ਸ਼ਰਲਿਨ ਦੀ ਯਾਦ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ :  ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ਨੂੰ ਹੀ ਆਪਣਾ ਰਹਿਣ ਬਸੇਰਾ  ਬਣਾ ਲਿਆ। ਕਾਫੀ ਲਮੇਂ ਸਮੇਂ ਤੋਂ ਲਗਾਤਾਰ ਰਾਖੀ ਸਾਵੰਤ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਰਾਖੀ ਸਾਵੰਤ ਨੇ ਆਪਣੇ ਪਤੀ ਖਿਲਾਫ ਕਈ ਦੋਸ਼ ਲਗਾਏ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਇਸ ਦੌਰਾਨ ਇਹ ਘੱਟ ਨਹੀਂ ਸੀ ਕਿ ਰਾਖੀ ਸਾਵੰਤ ਨੇ ਆਪਣੀ ਦੁਸ਼ਮਣ ਨਾਲ ਸ਼ਰਲਿਨ ਦੋਸਤੀ ਕਰ ਲਈ ਹੈ। ਦੋਵਾਂ ਵਿਚਕਾਰ ਬਹੁਤ ਬੁਰੀ ਲੜਾਈ ਹੋਈ ਸੀ, ਜਿਸ ਦੌਰਾਨ ਸ਼ਰਲਿਨ ਨੇ  ਪੁਲਿਸ ‘ਚ ਉਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਖੇਰ ਹੁਣ ਉਹਨਾਂ ਦੇ ਪਿਆਰ ਨੂੰ ਵੇਖ ਕੇ ਅਜਿਹਾ ਲਗ ਰਿਹਾ ਹੈ ਕਿ ਦੋਵੇਂ ਲੰਮੇ ਸਮੇਂ ਤੋਂ ਦੋਸਤੀ ‘ਚ ਹੋਣ।


ਰਾਖੀ ਤੇ ਸ਼ਰਲਿਨ ਚੋਪੜਾ ਨੂੰ ਮੀਡੀਆ ਨੇ ਇੱਕਠੇ ਸਪਾਟ ਕੀਤਾ ਸੀ। ਲੰਮੇਂ ਸਮੇਂ ਤੋਂ ਚਲ ਰਹੀ ਲੜਾਈ ਤੋਂ ਬਾਅਦ ਦੋਵੇਂ ਪਹਿਲੀ ਵਾਰ ਇਕੱਠੇ ਨਜ਼ਰ ਆਏ। ਰਾਖੀ ਨੇ ਸ਼ਰਲਿਨ ਨੂੰ ਆਪਣਾ ਦੁਖੜਾ ਸੁਣਾਉਂਦੇ ਹੋਏ ਕਿਹਾ, ''ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ, ਜਿਸ ਦੌਰਾਨ ਅਸੀਂ ਵਿਆਹ ਕਰ ਲਿਆ। ਜਿਸ ਦੌਰਾਨ ਉਸਨੇ ਮੈਨੂੰ ਧੋਖਾ ਦਿੱਤਾ।


ਸ਼ਰਲਿਨ ਨੇ ਕਿਹਾ ਕਿ ਰਾਖੀ ਨਾਲ ਉਸ ਦੀ ਮੁਲਾਕਾਤ ਕੁਝ ਦਿਨਾਂ ਪਹਿਲਾ ਹੋਈ ਸੀ, ਜਿਸ ਦੌਰਾਨ ਉਸ ਨੇ ਰਾਖੀ ਨੂੰ ਪੁੱਛਿਆ ਵਿਆਹ ਤੋਂ ਬਾਅਦ ਵੀ ਪਿਆਰ ਮਿਲਣ ਤੋਂ ਬਾਅਦ ਵੀ ਤੂੰ ਖੁਸ਼ ਕਿਉਂ ਨਹੀਂ ਹੈ ਤਾਂ ਰਾਖੀ ਨੇ ਕਿਹਾ ਉਸ ਦਾ ਪਿਆਰ ਦੁਨੀਆ ਦਾ ਸਭ ਤੋਂ ਵੱਡਾ ਧੋਖੇਬਾਜ਼ ਨਿਕਲਿਆ। ਇਸ ਦੌਰਾਨ ਰਾਖੀ ਨੇ ਕਿਹਾ ਕਿ ਇਸ ਵਿਅਕਤੀ ਨੇ ਬਹੁਤ ਸਾਰੀਆਂ ਔਰਤਾਂ ਨਾਲ ਗਲਤ ਕੀਤਾ ਹੈ।  


ਰਾਖੀ ਸਾਵੰਤ ਤੇ ਸ਼ਰਲਿਨ ਨੇ ਲਗਾਏ ਸੀ ਦੋਸ਼


ਰਾਖੀ ਸਾਵੰਤ ਦੀ ਸ਼ਿਕਾਇਤ ਸ਼ਰਲਿਨ ਚੋਪੜਾ ਨੇ ਮੁੰਬਈ ਪੁਲਿਸ ਨੂੰ ਕੀਤੀ ਸੀ। ਜਿਸ ਦੌਰਾਨ ਮੁੰਬਈ ਪੁਲਿਸ ਨੇ ਰਾਖੀ ਸਾਵੰਤ ਨੂੰ ਪੁੱਛ ਪੜਤਾਲ ਕਰਨ ਦੇ ਲਈ ਹਿਰਾਸਤ ‘ਚ ਲੈ ਲਿਆ ਗਿਆ ਸੀ।  ਦਰਅਸਲ ਰਾਖੀ ਸਾਵੰਤ ਨੇ ਅਭਿਨੇਤਰੀ ਸ਼ਰਲਿਨ ਦੇ ਖਿਲਾਫ ਕੁਝ ਗਲਤ ਸ਼ਬਦਾ ਦਾ ਇਸਤੇਮਾਲ ਕੀਤਾ ਸੀ। ਜਿਸ ਤੋਂ ਬਾਅਦ ਸ਼ਰਲਿਨ ਨੇ ਵੀ ਸੋਸ਼ਲ ਮੀਡੀਆ ਦੇ ਦੌਰਾਨ ਉਸ ਨੂੰ ਜਵਾਬ ਦਿੱਤਾ ਸੀ। ਪਰ  ਰਾਖੀ ਸਾਵੰਤ ਨੇ ਸ਼ਰਲਿਨ ਨੂੰ ਅਜਿਹੇ ਬੋਲ ਬੋਲੇ ਕੀ ਸ਼ਰਲਿਨ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। 


 

Story You May Like