The Summer News
×
Saturday, 18 May 2024

ਅਰਚਨਾ ਪੂਰਨ ਸਿੰਘ ਅਤੇ ਕਪਿਲ ਸ਼ਰਮਾ ਵਿਚਕਾਰ ਹੋਈ ਤੂ -ਤੂ ਮੈਂ-ਮੈਂ

ਚੰਡੀਗੜ੍ਹ : ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ ‘the kapil sharma show’ ‘ਚ ਹਰ ਹਫਤੇ ਫਿਲਮੀ ਸਿਤਾਰੇ ਆਪਣੀਆਂ ਫਿਲਮਾਂ ਜਾਂ ਮਿਊਜ਼ਿਕ ਐਲਬਮਾਂ ਦੀ promotion ਕਰਨ ਆਉਂਦੇ ਹਨ। ਕਾਮੇਡੀਅਨ ਕਪਿਲ ਸ਼ਰਮਾ ਸ਼ੋਅ ‘ਚ ਆਏ ਅਦਾਕਾਰਾਂ ਨਾਲ ਅਕਸਰ ਮਜ਼ਾਕ ਕਰਦੇ ਹਨ ਅਤੇ ਸਭ ਨੂੰ ਹਸਾਉਂਦੇ ਹਨ। ਇਸ ਦੌਰਾਨ ਕਪਿਲ ਅਰਚਨਾ ਪੂਰਨ ਸਿੰਘ ਦੇ ਨਾਲ ਮਜ਼ਾਕ ਅਤੇ ਉਸ ਨੂੰ ਕੁਝ ਨਾ ਕੁਝ ਬੋਲਦਾ ਰਹਿੰਦਾ ਹੈ। ਪਰ ਇਸ ਵਾਰ ਮੁੱਦਾ ਵੱਖਰਾ ਹੈ, ਅਰਚਨਾ ਪੂਰਨ ਨੂੰ ਕਪਿਲ ਦਾ ਮਜ਼ਾਕ ਪਸੰਦ ਨਹੀਂ ਆਇਆ।


ਅਚਰਨਾ ਪੂਰਨ ਸਿੰਘ ਨੂੰ ਕਪਿਲ ਦਾ ਮਜ਼ਾਕ ਨਹੀਂ ਆਇਆ ਪਸੰਦ


ਨਵੇਂ ਆਏ ਐਪੀਸੋਡ ਵਿੱਚ ਇਸ ਵਾਰ ਅਰਚਨਾ ਪੂਰਨ ਸਿੰਘ ਨੂੰ ਕਪਿਲ ਸ਼ਰਮਾ ਦਾ ਮਜ਼ਾਕ ਜ਼ਿਆਦਾ ਪਸੰਦ ਨਹੀਂ ਆਇਆ। ਕਪਿਲ ਸ਼ਰਮਾ ਸ਼ੋਅ ਦੇ ਪਿਛਲੇ ਹਫਤੇ ਦੇ ਐਪੀਸੋਡ ‘ਚ ਹਨੀ ਸਿੰਘ, ਗੁਰੂ ਰੰਧਾਵਾ ਅਤੇ ਦਿਵਿਆ ਖੋਸਲਾ ਆਪਣੇ ਨਵੇਂ ਗਾਣੇ ਦੀ promotion ਕਰਨ ਆਏ ਹੋਏ ਸਨ।  ਕਪਿਲ ਸ਼ਰਮਾ ਸਾਰਿਆਂ ਦੇ ਨਾਲ ਹੱਸੀ ਮਜ਼ਾਕ ਕਰ ਰਹੇ ਸਨ, ਇਸ ਦੌਰਾਨ ਅਰਚਨਾ ਪੂਰਨ ਦੀ ਲੱਤ ਵੀ ਖਿੱਚੀ ਜਿਵੇਂ ਕਪਿਲ ਅਕਸਰ ਕਰਦਾ ਹੀ ਹੈ। ਜਦੋਂ ਕਪਿਲ ਸ਼ਰਮਾ ਨੇ ਗੁਰੂ ਰੰਧਾਵਾ, ਦਿਵਿਆ ਖੋਸਲਾ ਅਤੇ ਹਨੀ ਸਿੰਘ ਨੂੰ ਮਜ਼ਾਕ ‘ਚ ਕਿਹਾ ਕਿ ਉਹ ਅਮਰੀਕਾ ਜਾ ਰਹੇ ਹਨ, ਪਰ ਅਰਚਨਾ ਪੂਰਨ ਨੂੰ ਅਸੀਂ ਨਾਲ ਨਹੀਂ ਲੈ ਕੇ ਜਾ ਰਹੇ। ਇਸ ‘ਤੇ ਅਰਚਨਾ ਸਿੰਘ ਦਾ ਉਸ ਨੂੰ ਮੁੜ ਜਵਾਬ ਦਿੱਤਾ ਜੋ ਕਿ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਕਪੀਲ ਤੇ ਅਰਚਨਾ ਵਿਚਕਾਰ ਹੋਈ ਤੂ -ਤੂ ਮੈਂ-ਮੈਂ


ਅਮਰੀਕਾ ਨਾ ਲੈ ਕੇ ਜਾਣ ‘ਤੇ ਅਰਚਨਾ ਨੇ ਕਪਿਲ ਨੂੰ ਕਿਹਾ, ”ਮੈਂ ਆਪਣੇ ਪੈਸੇ ਦੀ ਟਿਕਟ ਲੈ ਕੇ ਜਾਂਦੀ ਹਾਂ। ਮੈਨੂੰ ਨਿਰਮਾਤਾ ਦੇ ਖਰਚਿਆਂ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ।” ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ, ਅਰਚਨਾ ਪੂਰਨ ਦੇ ਇਸ ਬਿਆਨ ਦਾ ਕਪਿਲ ਸ਼ਰਮਾ ਨੇ ਵੀ ਜਵਾਬ ਦਿੱਤਾ। ਅਰਚਨਾ ਦੇ ਆਪਣੇ ਪੈਸਿਆਂ ਨਾਲ ਅਮਰੀਕਾ ਜਾਣ ਦੇ ਬਿਆਨ ‘ਤੇ ਕਪਿਲ ਨੇ ਕਿਹਾ, “ਇਸ ਲਈ ਤੁਸੀਂ ਆਪਣੇ ਹੀ ਪੈਸੇ ਨਾਲ ਸ਼ੋਅ ‘ਤੇ ਬੈਠੇ ਹੋ।” ਇਸ ‘ਤੇ ਅਰਚਨਾ ਨੇ ਕਿਹਾ ਕਿ, ਉਹ ਸ਼ੋਅ ਤੋਂ ਕਮਾਈ ਕਰਦੀ ਹੈ ਅਤੇ ਯਾਤਰਾ ‘ਤੇ ਖਰਚ ਕਰਦੀ ਹੈ।


Story You May Like