The Summer News
×
Saturday, 04 May 2024

ਕੋਰੋਨਾ ਨੇ ਹੁਣ ਮਾਸੂਮ ਬੱਚਿਆਂ ਨੂੰ ਬਣਾਇਆ ਸ਼ਿਕਾਰ, ਜਾਣੋ ਮਰੀਜ਼ਾ ਦੀ ਗਿਣਤੀ

ਚੰਡੀਗੜ੍ਹ : ਅਮਰੀਕਾ ਵਿਚ ਇਕ ਹਫਤੇ ਦੌਰਾਨ 1.07 ਲੱਖ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਹੋਇਆ। ਇਸ ਦੌਰਾਨ ਦੋ ਹਫਤੇ ਪਹਿਲਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ 72 ਫੀਸਦ ਵਾਧਾ ਹੋਇਆ। ਅਮਰੀਕਾ ਵਿਚ ਹੁਣ ਤਕ 13.3 ਮਿਲੀਅਨ ਬੱਚੇ ਕੋਰੋਨਾ ਪਾਜ਼ਿਟਵ ਮਿਲੇ ਹਨ। ਇਸ ਸਾਲ (2022) ਹੁਣ ਤਕ 5.40 ਮਿਲੀਅਨ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ।


ਕੋਰੋਨਾ ਦਾ ਫੈਲਿਆਂ ਆਤੰਕ  


ਕੋਰੋਨਾ ਮਹਾਂਮਾਰੀ ਦਾ ਆਤੰਕ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦਾ ਸ਼ਿਕਾਰ ਮਾਸੂਮ ਬੱਚੇ ਹੋ ਰਹੇ ਹਨ। ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਹੇ ਹਨ। ਅਮਰੀਕਾਂ ਵਿੱਚ ਹਰ ਹਫਤੇ ਲੱਖਾਂ ਬੱਚੇ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਅਮਰੀਕਾਂ ਵਿੱਚ 13.3 ਮਿਲੀਅਨ  ਕੋਰੋਨਾ ਪਾਜ਼ਿਟਵ ਦੇ ਸਾਹਮਣੇ ਆਏ ਹਨ।


Story You May Like