The Summer News
×
Monday, 20 May 2024

ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਉਪਰ ਲਾਈ ਰੋਕ

ਚੰਡੀਗੜ੍ਹ :  ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਉਪਰ ਰੋਕ ਲਾਈ ਹੈ। ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਛੁੱਟੀਆਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਵਿਦੇਸ਼ ਅਤੇ ਚਾਈਲਡ ਕੇਅਰ ਛੁੱਟੀਆਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਨਵਰੀ ਤੋਂ ਮਾਰਚ 2023 ਦੌਰਾਨ 3 ਮਹੀਨੇ ਵਿਦੇਸ਼ ਜਾਣ ਲਈ ਨਹੀਂ ਛੁੱਟੀ ਮਿਲੇਗੀ। ਚਾਈਲਡ ਕੇਅਰ ਛੁੱਟੀਆਂ ਵੀ 3 ਮਹੀਨਿਆਂ ਲਈ ਬੰਦ ਕੀਤੀਆਂ ਹਨ। ਬਹੁਤ ਹੀ ਜਰੂਰੀ ਜਾਂ ਵਿਸ਼ੇਸ਼ ਹਾਲਾਤਾਂ ਵਿਚ ਮੁੱਖ ਦਫਤਰ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛੁੱਟੀ ਮਿਲੇਗੀ। ਬੱਚਿਆਂ ਦੇ ਇਮਤਿਹਾਨਾਂ ਦਾ ਸਮਾਂ ਨੇੜੇ ਆਉਣ ਕਾਰਨ ਛੁੱਟੀਆਂ ਬੰਦ ਕੀਤੀਆਂ ਹਨ।

Story You May Like