ਚੰਦ ਰੁਪਿਆਂ ਨਾਲ ਸ਼ੇਅਰ ਬਾਜ਼ਾਰ ‘ਚ ਅਰਬਾਂ ਦਾ ਕਾਰੋਬਾਰ ਖੜ੍ਹਾ ਕਰਨ ਵਾਲੇ ਨਹੀਂ ਰਹੇ ਰਾਕੇਸ਼ ਝੁਨਝੁਨਵਾਲਾ
ਲੁਧਿਆਣਾ, 14 ਅਗਸਤ(ਸ਼ਾਕਸ਼ੀ ਸ਼ਰਮਾ) : ਸ਼ੇਅਰ ਬਾਜ਼ਾਰ ਦੇ ਦਿੱਗਜ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਅੱਜ 62 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਰਾਕੇਸ਼ ਸ਼ੇਅਰ ਮਾਰਕੀਟ ਵਿੱਚ ਬਿੱਗ ਬੁਲ ਦੇ ਨਾਂ ਤੋਂ ਮਸ਼ਹੂਰ ਸਨ। ਚੰਦ ਰੁਪਿਆਂ ਤੋਂ ਸ਼ੇਅਰ ਮਾਰਕੀਟ ‘ਚ ਕਦਮ ਰੱਖਣ ਵਾਲੇ ਰਾਕੇਸ਼ ਝੁਨਝੁਨਵਾਲਾ ਸ਼ੇਅਰ ਮਾਰਕੀਟ ਦੇ ਦਿੱਗਜ ਨਿਵੇਸ਼ਕ ਬਣ ਚੁੱਕੇ ਸਨ। ਦੇਸ਼ ਲਈ ਉਨ੍ਹਾਂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਰਾਕੇਸ਼ ਝੁਨਝੁਨਵਾਲਾ ਨੇ ਆਖ਼ਰੀ ਸਾਹ ਲਏ। ਦੱਸਣਯੋਗ ਹੈ ਕਿ ਰਾਕੇਸ਼ ਝੁਨਝੁਨਵਾਲਾ ਨੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰ ਖ਼ੂਬ ਪੈਸਾ ਅਤੇ ਨਾਮ ਕਮਾਇਆ ਸੀ। ਉਹ ਸ਼ੇਅਰ ਬਾਜ਼ਾਰ ‘ਚ ਇਨਵੈਸਟ ਕਰਨ ਵਾਲੇ ਲੱਖਾਂ ਨਿਵੇਸ਼ਕਾਂ ਦੀ ਪ੍ਰੇਰਨਾ ਸਨ। ਲੋਕ ਕਹਿੰਦੇ ਹਨ ਕਿ ਰਾਕੇਸ਼ ਜਿਸ ਸ਼ੇਅਰ ਤੇ ਹੱਥ ਰੱਖਦੇ ਸਨ, ਉਹ ਸ਼ੇਅਰ ਸੋਨਾ ਬਣ ਜਾਂਦੇ ਸੀ।