ਯੋਗ ਲਾਭਪਾਤਰੀਆਂ ਨੂੰ ਪੈਨਸ਼ਨਾਂ ਸਮੇਤ ਵੱਖ-ਵੱਖ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਦੇਣ ਲਈ ਲਾਇਆ ਜਾਵੇਗਾ ਸੁਵਿਧਾ ਕੈਂਪ
ਨਵਾਂਸ਼ਹਿਰ -ਬਲਾਚੌਰ,12 ਅਗਸਤ-(ਤੇਜ਼ ਪ੍ਰਕਾਸ਼): ਪੰਜਾਬ ਸਰਕਾਰ ਦੀਆਂ ਵੱਖ-ਵੱਖ ਵਿੱਤੀ ਸਹਾਇਤਾ ਸਕੀਮਾਂ ਦਾ ਜ਼ਮੀਨੀ ਪੱਧਰ ਤੱਕ ਲਾਭ ਪਹੁੰਚਾਉਣ ਲਈ 17 ਅਗਸਤ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਟੌਂਸਾ ਵਿਖੇ ਸੁਵਿਧਾ ਕੈਂਪ ਲਾਇਆ ਜਾ ਰਿਹਾ ਹੈ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਸਕੇ।
ਇਹ ਜਾਣਕਾਰੀ ਦਿੰਦਿਆ ਐਸ ਡੀ ਐਮ ਬਲਾਚੌਰ ਸੂਬਾ ਸਿੰਘ ਨੇ ਦੱਸਿਆ ਕਿ ਬੁਢਾਪਾ ਪੈਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਦੇਣ ਲਈ ਟੌਂਸਾ ਵਿਖੇ ਲੱਗ ਰਹੇ ਕੈਂਪ ਵਿੱਚ ਟੌਂਸਾ, ਬਣਾਂ, ਫਤੇਹਪੁਰ, ਰੈਲ ਮਾਜਰਾ, ਆਸਰੋਂ, ਮਾਜਰਾ ਜੱਟਾਂ, ਰਾਏਪੁਰ, ਪ੍ਰੇਮਨਗਰ, ਨੰਗਲ, ਭਰਥਲਾ, ਜੀਓਵਾਲ, ਪਨਿਆਲ਼ੀ ਕਲਾਂ, ਪਨਿਆਲੀ ਖੁਰਦ, ਬੀੜ ਸਰਕਾਰ,ਐਮਾਂ ਚਾਹਲ, ਬੇਲਾ ਤਾਜੋਵਾਲ, ਰੈਲ, ਬਛੂਆ, ਏ.ਡੀ.ਬੀ. ਬੇਲਾ ਤਾਜੋਵਾਲ, ਰਾਏਪੁਰ ਮਾਜਰਾ ਅਤੇ ਜਮੀਤਗੜ੍ਹ ਪਿੰਡਾਂ ਦੇ ਵਸਨੀਕਾਂ ਨੂੰ ਲਾਭ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਨਾਗਰਿਕ ਜੋ ਸਰਕਾਰ ਦੀਆਂ ਪੈਨਸ਼ਨ ਸਕੀਮਾਂ ਦਾ ਲਾਭ ਲੈਣ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹਨ, 17 ਅਗਸਤ ਨੂੰ ਲੱਗ ਰਹੇ ਇਸ ਕੈਂਪ ਵਿੱਚ ਅ ਕੇ ਬਿਨੈ ਪੱਤਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹਨਾਂ ਕੈਂਪਾਂ ਵਿੱਚ ਦਿਵਿਆਂਗ ਵਿਅਕਤੀ ਆਪਣਾ ਯੂ.ਡੀ.ਆਈ.ਡੀ. ਕਾਰਡ ਬਣਵਾਉਣ ਲਈ ਵੀ ਬਿਨੈ ਕਰ ਸਕਦੇ ਹਨ, ਖਾਸ ਕਰਕੇ ਜਿਹੜੇ ਲਾਭਪਾਤਰੀ ਦਿਵਿਆਂਗ ਪੈਨਸ਼ਨ ਦਾ ਲਾਭ ਲੈ ਰਹੇ ਹਨ ਅਤੇ ਉਨ੍ਹਾਂ ਦਾ ਯੂ.ਡੀ.ਆਈ.ਡੀ. ਨਹੀਂ ਬਣਿਆ ਹੋਇਆ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਆਪਣਾ ਯੂ.ਡੀ.ਆਈ.ਡੀ. ਕਾਰਡ ਜਰੂਰ ਬਣਵਾਉਣ।