The Summer News
×
Friday, 17 May 2024

ਇਸ ਸ਼ਹਿਰ 'ਚ ਨਹੀਂ ਚੱਲੇਗੀ ਹੁਣ ਬਾਈਕ ਟੈਕਸੀ, ਫੜੇ ਜਾਣ 'ਤੇ ਕੱਟੇਗਾ ਚਲਾਨ! ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਦੱਸ ਦੇਈਏ ਕਿ ਦਿੱਲੀ ਵਿਚ ਜੇਕਰ ਹੁਣ ਕੋਈ ਬਿਨਾਂ ਰਜਿਸਟ੍ਰੇਸ਼ਨ ਦੇ ਟੈਕਸੀ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਅਕਤੀ ਦਾ ਚਲਾਨ ਕੱਟ ਹੋਵੇਗਾ। ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਨੇ ਇਨ੍ਹਾਂ ਦੋ ਪਹੀਆ ਵਾਹਨਾਂ 'ਤੇ ਪਾਬੰਦੀ ਲਗਾਉਂਦੇ ਹੋਏ ਇਸ ਨੂੰ ਮੋਟਰ ਵਹੀਕਲ ਐਕਟ, 1988 ਦੀ ਉਲੰਘਣਾ ਦੱਸਿਆ ਹੈ,ਇਸਦੇ ਨਾਲ ਹੀ ਜੇਕਰ ਕੋਈ ਵਿਅਕਤੀ ਇਸਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਚਲੋ ਤੁਹਾਨੂੰ ਦੱਸ ਦੇੰਦੇ ਹਾਂ ਕਿ ਇਹਨਾਂ ਦੋ ਪਹੀਆ ਵਾਹਨਾਂ 'ਤੇ ਪਾਬੰਦੀ ਕਿਉਂ ਲਗੈ ਗਈ ਹੈ।


ਜਾਣੋ ਕਿੰਨਾ ਕੱਟ ਹੋਵੇਗਾ ਚਲਾਨ :


ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਸੜਕਾਂ 'ਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਅਜਿਹੇ 'ਚ ਜੇਕਰ ਹੁਣ ਕੋਈ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਫੜਿਆ ਗਿਆ ਤਾਂਉਨ੍ਹਾਂ ਨੂੰ 5000 ਰੁਪਏ ਦਾ ਚਲਾਨ ਭਰਨਾ ਪਵੇਗਾ। ਇਸੇ ਪ੍ਰਕਾਰ ਜੇਕਰ ਕੋਈ ਦੋਪਹੀਆ ਵਾਹਨ ਉਹੀ ਗਲਤੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਦੂਜੀ ਵਾਰ 10,000 ਰੁਪਏ ਦਾ ਚਲਾਨ ਭਰਨਾ ਪਵੇਗਾ। ਜਾਣਕਾਰੀ ਮੁਤਾਬਕ ਇਕ ਸਾਲ ਤੱਕ ਜੇਲ੍ਹ ਹੋ ਸਕਦੀ ਹੈ ਅਤੇ ਕਾਰਵਾਈ ਕਰਦੇ ਹੋਏ ਤਿੰਨ ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਕੀਤਾ ਜਾ ਸਕਦਾ ਹੈ।


ਜਾਣੋ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ :


ਦੱਸ ਦੇਈਏ ਕਿ ਟਰਾਂਸਪੋਰਟ ਵਿਭਾਗ ਨੇ ਦਿੱਲੀ ਦੀਆਂ ਸੜਕਾਂ 'ਤੇ ਬਿਨਾਂ ਰਜਿਸਟ੍ਰੇਸ਼ਨ ਦੇ ਬਾਈਕ ਟੈਕਸੀ ਦੇ ਤੌਰ 'ਤੇ ਵਰਤੇ ਜਾਣ ਵਾਲੇ ਦੋਪਹੀਆ ਵਾਹਨਾਂ ਵਿਰੁੱਧ ਐਡਵਾਈਜ਼ਰੀ(Advisory) ਜਾਰੀ ਕੀਤੀ ਹੈ। ਜਿਸ 'ਚ ਉਹਨਾਂ ਵਲੋਂ ਕਿਹਾ ਗਿਆ ਹੈ ਕਿ ਹੁਣ ਸੜਕਾਂ 'ਤੇ ਨਿਯਮਾਂ ਦੀ ਉਲੰਘਣਾ ਕਰਦੇ ਟੈਕਸੀ ਚਾਲਕ ਫੜੇ ਗਏ ਤਾਂ ਉਹਨਾਂ ਦਾ ਚਲਾਨ ਕੱਟਿਆ ਜਾਵੇਗਾ,ਜਾਣਕਾਰੀ ਮੁਤਾਬਕ ਦੱਸ ਦੇੰਦੇ ਹਾਂ ਕਿ ਇਸ ਨੂੰ ਚਲਾਉਣ ਵਾਲੀਆਂ ਕੰਪਨੀਆਂ 'ਤੇ ਇਕ ਲੱਖ ਰੁਪਏ ਤੱਕ ਦਾ ਮੋਟਾ ਜੁਰਮਾਨਾ ਵੀ ਲਗਾਇਆ ਜਾਵੇਗਾ।
(ਮਨਪ੍ਰੀਤ ਰਾਓ)


 

Story You May Like