The Summer News
×
Sunday, 28 April 2024

B.P.O ਅਤੇ ਆਈ.ਟੀ ਸੈਕਟਰ ‘ਚ ਨੌਕਰੀਆਂ ਲਈ 10 ਦਿਨਾਂ ਸੌਫਟ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ

ਕਪੂਰਥਲਾ: ਪੀ.ਜੀ.ਆਰ.ਕੇ.ਏ ਐਮ ਦੇ ਪਲੇਸਮੈਂਟ ਸੈੱਲ ਵਲੋਂ ਪ੍ਰਾਈਵੇਟ ਸੈਕਟਰ ਦੀਆਂ ਪ੍ਰਮੁੱਖ ਕੰਪਨੀਆਂ ਟੈੱਕ ਮਹਿੰਦਰਾ,ਐਸ.ਆਰ.ਪੀ ਯੂ.ਐਸ ਲੋਜਿਸਟਿਕ ਪ੍ਰਾਇਵੇਟ ਲਿਮ. ਅਤੇ ਵਿੰਡੋਜ਼ ਟੈਕਨਾਲੋਜੀਜ਼ ਪ੍ਰਾਈਵੇਟ ਲਿਮ. ਦੇ ਬੀ.ਪੀ.ਓ ਅਤੇ ਆਈ.ਟੀ ਸੈਕਟਰ ਦੀਆਂ ਲਗਭਗ 10000 ਅਸਾਮੀਆਂ ਲਈ ਜ਼ਿਲ੍ਹਾਂ ਦੇ ਬੇਰੋਜ਼ਗਾਰ ਨੌਜਵਾਨਾਂ ਦੀ ਵੱਧ ਤੋਂ ਵੱਧ ਪਲੇਸਮੈਂਟ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵਲੋਂ 1 ਅਗਸਤ ਤੋਂ 10 ਦਿਨਾਂ ਦੇ ਸੋਫਟ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇ਼ਸ਼ ਸਾਰੰਗਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੇ ਪਹਿਲੇ ਦਿਨ ਜ਼ਿਲ੍ਹੇ ਭਰ ਵਿੱਚੋਂ ਕਰੀਬ 35 ਚਾਹਵਾਨ ਨੌਜਵਾਨਾਂ ਵਲੋਂ ਭਾਗ ਲਿਆ ਗਿਆ।


ਟ੍ਰੇਨਿੰਗ ਮੁਹੱਈਆ ਕਰਵਾਉਣ  ਲਈ ਪੀ.ਜੀ.ਆਰ.ਕੇ.ਏ.ਐਮ ਮੌਹਾਲੀ ਵਲੋਂ ਵਿਸ਼ੇਸ਼ ਤੌਰ ਤੇ ਟ੍ਰੇਨਰ ਮੁੱਹਈਆ ਕਰਵਾਏ ਗਏ ਹਨ,ਜੋਕਿ ਅਗਲੇ 10 ਦਿਨਾਂ ਵਿੱਚ ਚਾਹਵਾਨ ਨੌਜਵਾਨਾਂ ਨੂੰ ਬਿਊਰੋ ਵਿਖੇ ਉਪਰੋਕਤ ਅਸਾਮੀਆਂ ਦੀ ਇੰਟਰਵਿਊ ਲਈ ਪੂਰਨ ਤੌਰ ਤੇ ਤਿਆਰ ਕਰਨਗੇ ਤਾਂ ਜੋ ਉਹ ਇਨ੍ਹਾਂ ਅਸਾਮੀਆਂ ਲਈ ਚੁਣੇ ਜਾ ਸਕਣ।


ਉਨ੍ਹਾਂ ਦੱਸਿਆ ਕਿ ਆਈ.ਟੀ ਸੈਕਟਰ ਵਿੱਚ ਬਾਰਵੀਂ, ਗਰੇਜੂਏਟ, ਐਮ. ਏ. ਇੰਗਲਿਸ਼ ਅਤੇ ਲਾਅ ਗਰੇਜੂਏਟ ਨੌਜਵਾਨ 1.80 ਲੱਖ ਤੋਂ 6.00 ਲੱਖ ਸਲਾਨਾ ਤੱਕ ਕਮਾ ਸਕਣਗੇ ਅਤੇ ਬੀ.ਪੀ.ਓ ਸੈਕਟਰ ਵਿੱਚ ਚੰਗੀ ਗੱਲਬਾਤ ਕਰਨ ਦੇ ਸਮਰੱਥ ਬਾਰਵੀ ਪਾਸ ਨੌਜਵਾਨ 1.20 ਲੱਖ ਤੋਂ 2.00 ਲੱਖ ਸਲਾਨਾ ਤੱਕ ਕਮਾ ਸਕਦੇ ਹਨ।


ਇਸ ਟ੍ਰੇਨਿੰਗ ਪ੍ਰੋਗਰਾਮ ਲਈ ਕੁਝ ਸੀਟਾਂ ਖਾਲੀ ਉਪਲਬਧ ਹਨ, ਚਾਹਵਾਨ ਨੌਜਵਾਨ ਜੋ ਇਸ ਪ੍ਰੋਗਰਾਮ ਲਈ ਪਹਿਲਾਂ ਰਜਿਸਟਰ ਨਹੀਂ ਹੋ ਸਕੇ ਉਹ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵਿਖੇ ਪਹੁੰਚ ਕੇ ਰਜਿਸਟਰ ਹੋ ਸਕਦੇ ਹਨ ਅਤੇ ਟ੍ਰੇਨਿੰਗ ਪ੍ਰੋਗਰਾਮ ਦਾ ਲਾਭ ਉਠਾ ਸਕਦੇ ਹਨ।


 


Story You May Like