The Summer News
×
Sunday, 28 April 2024

1.25 ਲੱਖ ਹੈ ਇਸਦੀ ਕੀਮਤ ਅਖਿਰ ਕਿਸ ਤਰ੍ਹਾਂ ਦਿਖਦੀ ਹੈ ਇਹ ਇਲੈਕ੍ਰੋਨਿਕ ਬਾਈਕ, ਦੇਖੋ ਤਸਵੀਰਾਂ

(ਮਨਪ੍ਰੀਤ ਰਾਓ)


ਚੰਡੀਗੜ੍ਹ : ਦਸ ਦਈਏ ਕਿ ADMS ਵੱਲੋਂ ਇੱਕ ਨਵੀਂ ਇਲੈਕਟ੍ਰਿਕ ਬਾਈਕ ADMS Boxer  ਲਾਂਚ ਕਰ ਦਿੱਤੀ ਹੈ। ਕਰਨਾਟਕਾ ਦੀ ਰਾਜਧਾਨੀ ਬੈਂਗਲੁਰੂ ‘ਚ ਕੰਪਨੀ ਨੇ ਆਯੋਜਿਤ ਕਰਦਿਆ ਗਰੀਨ ਵ੍ਹੀਕਲ ਐਕਸਪੋਰ ਦੇ ਤੀਜੇ ਸੈਸ਼ਨ ਨੂੰ ਲਾਂਚ ਕੀਤਾ ਹੈ। ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਇਹ ਬਾਈਕ ਹੀਰੋ ਸਪਲੈਂਡਰ ਦੀ ਤਰ੍ਹਾਂ ਹੀ ਦਿਖਦੀ ਹੈ। ਸਿਰਫ ਇਸ ਦੀ ਬੈਟਰੀ ਦਾ ਹਿੱਸਾ ਹੀ ਅਲੱਗ ਹੈ ਬਾਕੀ ਸਭ ਕੁੱਝ ਹੀਰੋ ਸਪਲੈਂਡਰ ਵਰਗਾ ਹੀ ਹੈ। ਇਸ ਬਾਈਕ ਦੀ ਕੀਮਤ 1.25 ਲੱਖ ਰੁਪਏ ਐਕਸ-ਸ਼ੋਅਰੂਮ ‘ਚ ਰੱਖੀ ਗਈ ਹੈ।


ਜਾਣੋ ਇਸ ਦੀ ਰੇਂਜ ਬਾਰੇ


ਈਕੋ ਮੋਡ ‘ਚ ਇਹ ਬਾਈਕ 140 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ। ਇਸ ਬਾਈਕ ਦੇ ਤਿੰਨ ਰਾਈਡਿੰਗ ਮੋਡ ਦੇ ਨਾਮ ਦੀ ਇੱਕ ਰਿਵਰਸ ਮੋਡ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲਿਥੀਅਮ – ਆਇਨ ਬੈਟਰੀ ਵੀ ਦਿੱਤੀ ਗਈ ਹੈ, ਜਿਹੜੀ ਕਿ ਹਬ ਮਾਊਂਟੇਡ ਦੀ ਪਾਵਰ ਦਿੰਦੀ ਹੈ। ਇਸੇ ਦੌਰਾਨ ਕੰਪਨੀ ਵੱਲੋ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।


ਤੁਹਾਨੂੰ ਇਸ ਦੇ ਡਿਜ਼ਾਈਨ ਅਤੇ ਫੀਚਰ ਬਾਰੇ ਵੀ ਦਸ ਦਿੰਦੇ ਹਾਂ :


ਇਸ ADMS Boxer  ਬਾਈਕ ਦੀ  ਟਰਨ ਇੰਡੀਕੇਟਰ , ਸੀਟ, ਟੇਲ ਲੈਂਪ ਅਤੇ  ਚੋਰਸ ਹੈੱਡਲਾਈਨਟ ਬਿਲਕੁੱਲ ਹੀਰੋ ਸਪਲੈਂਡਰ ਵਰਗਾ ਹੀ ਲਗਾਇਆ ਗਿਆ ਹੈ। ਇਸ ਬਾਈਕ ਨੂੰ ਚਿੱਟੇ ਰੰਗ ਦੇ ਕਵਰ ਨਾਲ ਢਕਿਆ ਗਿਆ ਹੈ, ਅਤੇ ਇਸ ਦਾ ਇੰਜਣ ਕੰਪਾਰਟਮੈਂਟ ‘ਚ ਇੱਕ ਵੱਡੀ ਬੈਟਰੀ ਵਾਂਗ ਲਗਾਈ ਗਈ ਹੈ। ਇਸ ਵਿੱਚ ਅਲੱਗ-ਅਲੱਗ ਹੈਂਡਲਬਾਰ ਡਿਜ਼ਾਈਨ ਅਤੇ ਕ੍ਰੋਮ-ਟਿਲਡ , ਪੋਜੀਸ਼ਨਿੰਗ ਵਰਗੇ ਕੁੱਝ ਯੂਨੀਕ ਫੀਚਰਜ਼ ਦਿੱਤੇ ਗਏ ਹਨ।


Story You May Like