The Summer News
×
Sunday, 28 April 2024

ਪੰਜਾਬ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ, ਭਰਨਾ ਪਵੇਗਾ ਭਾਰੀ ਜ਼ੁਰਮਾਨਾ

ਚੰਡੀਗੜ੍ਹ:  ਪੰਜਾਬ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਕਿਉਂਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਠੁਕਣਗੇ ਮੋਟੇ ਜ਼ੁਰਮਾਨੇ ਅਤੇ ਮੁਅੱਤਲ ਡਰਾਈਵਿੰਗ ਲਾਈਸੰਸ ਕੀਤੇ   ਜਾਣਗੇ। ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਵਾਹਨ ਚਲਾਉਣ ਵੇਲੇ ਮੋਬਾਈਲ ਫੋਨ ਵਰਤਣ ਨੂੰ ਸੰਗੀਨ ਜ਼ੁਰਮ ਮੰਨਿਆਂ ਜਾਵੇਗਾ। ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਮੋਬਾਈਲ ਫੋਨ ਵਰਤਣ ਵਾਲੇ ਨੂੰ ਪਹਿਲੀ ਵਾਰ ਫੜ੍ਹੇ ਜਾਣ ਦੀ ਸੂਰਤ ਵਿਚ ਠੁਕੇਗਾ 5 ਹਜ਼ਾਰ ਰੁਪਏ ਜ਼ੁਰਮਾਨਾ ਅਤੇ 3 ਮਹੀਨੇ ਲਈ ਮੁਅੱਤਲ ਲਾਈਸੰਸ ਹੋਵੇਗਾ ।


ਦੂਸਰੀ ਵਾਰ ਫੜ੍ਹੇ ਜਾਣ ਦੀ ਸੂਰਤ ਵਿਚ ਵਸੂਲਿਆ ਜਾਵੇਗਾ 10 ਹਜ਼ਾਰ ਰੁਪਏ ਜ਼ੁਰਮਾਨਾ ਅਤੇ 3 ਮਹੀਨਿਆਂ ਲਈ ਮੁਅੱਤਲ ਲਾਈਸੰਸ ਹੋਵੇਗਾ। ਲਾਲ ਬੱਤੀ ਦੀ ਉਲੰਘਣਾ ਕਰਨ ਦੀ ਸੂਰਤ ਵਿਚ ਪਹਿਲੀ ਵਾਰ ਇਕ ਹਜ਼ਾਰ ਅਤੇ ਦੂਸਰੀ ਵਾਰ ਦੋ ਹਜ਼ਾਰ ਰੁਪਏ ਜ਼ੁਰਮਾਨਾ ਲੱਗੇਗਾ। ਲਾਲ ਬੱਤੀ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨੇ ਦੇ ਨਾਲ ਲਾਈਸੰਸ ਵੀ 3 ਮਹੀਨਿਆਂ ਲਈ  ਮੁਅੱਤਲ ਹੋਵੇਗਾ । ਦੋ-ਪਹੀਆ ਵਾਹਨਾਂ ਦੇ ਚਾਲਕਾਂ ਉਪਰ ਵੀ ਇਹ ਨਿਯਮ ਲਾਗੂ ਹੋਣਗੇ। ਦੋ-ਪਹੀਆ ਵਾਹਨ ‘ਤੇ ਨਿਰਧਾਰਤ ਤੋਂ ਵੱਧ ਸਵਾਰੀ ਬਿਠਾਉਣ ‘ਤੇ ਪਹਿਲੀ ਵਾਰ ਫੜ੍ਹੇ ਜਾਣ ‘ਤੇ ਇਕ ਹਜ਼ਾਰ ਅਤੇ ਦੂਸਰੀ ਵਾਰ ਦੋ ਹਜ਼ਾਰ ਰੁਪਏ ਜ਼ੁਰਮਾਨਾ ਠੁਕੇਗਾ। ਵਪਾਰਕ ਗੱਡੀਆਂ ਉਪਰ ਨਿਰਧਾਰਤ ਤੋਂ ਵੱਧ ਭਾਰ ਲੱਦਣ ‘ਤੇ ਪਹਿਲੀ ਵਾਰ 20 ਹਜ਼ਾਰ ਜਾਂ ਪ੍ਰਤੀ ਟਨ 2 ਹਜ਼ਾਰ ਰੁਪਏ ਜ਼ੁਰਮਾਨਾ ਠੁਕੇਗਾ।


ਦੂਸਰੀ ਵਾਰ ਫੜ੍ਹੇ ਜਾਣ ਦੀ ਸੂਰਤ ਵਿਚ 40 ਹਜ਼ਾਰ ਜਾਂ ਪ੍ਰਤੀ ਟਨ 2 ਹਜ਼ਾਰ ਰੁਪਏ ਵਸੂਲਿਆ ਜ਼ੁਰਮਾਨਾ ਜਾਵੇਗਾ। ਵਪਾਰਕ ਗੱਡੀਆਂ ਦੇ ਚਾਲਕਾਂ ਦੇ ਜ਼ੁਰਮਾਨੇ ਦੇ ਨਾਲ 3 ਮਹੀਨਿਆਂ ਲਈ ਲਾਈਸੰਸ ਵੀ ਮੁਅੱਤਲ ਕੀਤੇ ਜਾਣਗੇ। ਨਿਰਧਾਰਤ ਰਫਤਾਰ ਤੋਂ ਤੇਜ਼ ਗੱਡੀਆਂ ਚਲਾਉਣ ਵਾਲਿਆਂ ਤੋਂ ਵੀ ਵਸੂਲੇ ਜਾਣਗੇ ਮੋਟੇ ਜ਼ੁਰਮਾਨੇ। ਸਰਕਾਰ ਨੇ ਵਾਹਨਾਂ ਦੀ ਨਿਰਧਾਰਤ ਤੋਂ ਵੱਧ ਰਫਤਾਰ ਚੈਕ ਕਰਨ ਲਈ ਸੜਕਾਂ ਉਪਰ ਕੈਮਰੇ ਲਾਉਣ ਦਾ ਵੀ ਫੈਸਲਾ ਲਿਆ ਹੈ।


Story You May Like