The Summer News
×
Sunday, 28 April 2024

ਤੁਸੀਂ ਵੀ ਹੋ ਜਾਵੋ ਸਾਵਧਾਨ ਜਾਣੋ ਆਖਿਰ ਕਿਉਂ ਕੱਟਿਆ ਜਾ ਰਿਹਾ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ 2000 ਦਾ ਚਲਾਨ

(ਮਨਪ੍ਰੀਤ ਰਾਓ)


ਚੰਡੀਗੜ੍ਹ : ਅਕਸਰ ਅਸੀ ਇਹ ਸੁਣਦੇ ਸੀ ਕਿ ਜੇਕਰ ਸਾਡੇ ਕੋਲ ਡਰਾਈਵਿੰਗ ਦੇ ਸਾਰੇ ਦਸਤਾਵੇਜ਼ ਪੂਰੇ ਹੋਣ ਤਾਂ  ਟ੍ਰੈਫਿਕ ਪੁਲਿਸ ਸਾਡਾ ਚਲਾਨ ਨਹੀਂ ਕੱਟ ਸਕਦੀ। ਦਸ ਦਈਏ ਕਿ ਹੁਣ ਜੇਕਰ ਸਾਡੇ ਕੋਲ ਸਾਰੇ ਦਸਤਾਵੇਜ਼ ਪੂਰੇ ਵੀ ਹੋਣ ਤਾਂ ਵੀ ਟ੍ਰੈਫਿਕ ਪੁਲਿਸ ਕਿਉਂ ਕੱਟ ਰਹੀ ਸਾਡਾ 2000 ਦਾ ਚਲਾਨ।  ਅਜਿਹਾ ਕਿਵੇਂ ਅਤੇ ਕਿਉਂ ਸੰਭਵ ਹੈ, ਆਓ ਇਸ ਬਾਰੇ ਵੀ ਦਸ ਦਿੰਦੇ ਹਾਂ।


ਟ੍ਰੈਫਿਕ ਪੁਲਿਸ ਵੱਲੋਂ ਨਵੇਂ ਟਰਾਂਸਪੋਰਟ ਕਾਨੂੰਨ ਬਣਾਏ ਗਏ ਹਨ। ਜਾਣਕਾਰੀ ਦੇ ਦਈਏ ਕਿ ਜੇਕਰ ਤੁਸੀ ਆਪਣੇ ਮੋਟਰ ਵਹੀਕਲ ਐਕਟ ਦੇ ਤਹਿਤ ਕਾਗਜ਼ਾਤ ਚੈੱਕ ਕਰਵਾਉਂਦੇ ਸਮੇਂ ਟ੍ਰੈਫਿਕ ਪੁਲਿਸ ਨਾਲ ਦੁਰਵਿਵਹਾਰ ਕਰਦੇ ਹੋ ਤਾਂ ਨਿਯਕ-179 ਐਮਵੀਏ ਅਨੁਸਾਰ ਦੁਰਵਿਵਹਾਰ ਕਰਨ ਦੌਰਾਨ 2000 ਦਾ ਚਲਾਨ ਕੱਟਣ ਦਾ ਅਧਿਕਾਰ ਹੈ । ਸੂਤਰਾਂ ਅਨੁਸਾਰ ਬਦਲਿਆ  ਹੋਇਆ ਮੋਟਰ ਵਾਹੀਕਲ ਐਕਟ ਬਹੁਤ ਕੁਝ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।


ਤੁਹਾਡੇ ਸਾਰੇ ਦਸਤਾਵੇਜ਼ ਪੂਰੇ ਹੁਣ , ਦੋ ਪਹੀਆ ਵਾਹਨ ਚਲਾਉਦੇ ਸਮੇ ਹੈਲਮੈਟ ਜਾਂ ਫਿਰ ਤੁਹਾਡੇ ਡਰਾਈਵਿੰਗ ਲਾਇਸੈਂਸ ਇਸ ਗੱਲ ਦਾ ਗਵਾਹ ਨਹੀਂ ਹੈ ਕਿ ਤੁਸੀ  ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਹੋ।ਫਿਰ ਵੀ ਤੁਹਾਡੇ ਚਲਾਨ ਕੱਟੇ ਜਾ ਰਹੇ ਹਨ ,ਅਜਿਹਾ ਕਿਉਂ ਹੁੰਦਾ ਹੈ। ਇਸ ਬਾਰੇ ਵੀ ਤੁਹਾਨੂੰ ਦਸ ਦਿੰਦੇ ਹਾਂ ਕਿ ਮੋਟਰ ਵਹੀਕਲ ਐਕਟ ਦੀ ਇੱਕ ਧਾਰਾ ਹੈ 179 ੜਅਛਠ, ਜਿਸ ਵਿੱਚ ਟ੍ਰੈਫਿਕ ਪੁਲਿਸ ਨੂੰ ਇਹ ਅਧਿਕਾਰ ਹੈ ਕਿ ਜੇਕਰ ਚਾਲਕ ਕੋਲ ਸਾਰੇ ਦਸਤਾਵੇਜ਼ ਹਨ ‘ਤੇ ਇਸ ਤੋਂ ਬਾਅਦ ਵੀ ਜੇਕਰ ਤੁਸੀ ਟੈ੍ਰਫਿਕ ਪੁਲਿਸ ਨਾਲ ਉਲਝਦੇ ਹੋ ਤਾਂ ਵੀ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ।


ਕਰ ਸਕਦੇ ਹੋ ਟ੍ਰੈਫਿਕ ਕੋਰਟ ਚ ਅਜਿਹੇ ਮਾਮਲੇ ਦੀ ਸੁਣਵਾਈ


ਦਸ ਦਈਏ ਕਿ ਟ੍ਰੈਫਿਕ ਪੁਲਿਸ ਕੋਲ ਇਹ ਅਧਿਕਾਰ ਹੈ ਕਿ ਜੇਕਰ ਵਾਹਨ ਚਾਲਕ ਵੱਲੋਂ ਝਗੜਾ ਕੀਤਾ ਜਾ ਰਿਹਾ ਹੈ ਤਾਂ ਪੁਲਿਸ 2000 ਦਾ ਚਲਾਨ ਕੱਟ ਸਕਦੀ ਹੈ ਅਤੇ ਜੇਕਰ ਵਾਹਨ ਚਾਲਕ ਇਸ ਟ੍ਰੈਫਿਕ ਪੁਲਿਸ ਤੋਂ ਅਸੰਤੁਸ਼ਟ ਨਹੀਂ ਹਨ ਤਾਂ ਉਹ ਆਪਣੇ ਇਨਸਾਫ ਦੀ ਮੰਗ ਅਦਾਲਤ ਵਿੱਚ ਕਰ ਸਕਦਾ ਹੈ। ਫਿਰ ਉਥੇ ਅਦਾਲਤ ਤੈਅ ਕਰੇਗੀ ਕਿ ਗਲਤੀ ਕਿਸ ਦੀ ਹੈ। ਇਸ ਵਿੱਚ ਚਲਾਨ ਨੂੰ ਪੂਰੀ ਤਰ੍ਹਾਂ ਮੁਆਫ ਕਰਨ ਜਾਂ ਚਲਾਨ ਦੀ ਰਕਮ ਨੂੰ ਅੱਧਾ ਕਰਨ ਜਾਂ ਚਲਾਨ ਦੀ ਰਕਮ ਨੂੰ ਵਧਾਉਣ ਦਾ ਅਧਿਕਾਰ ਹੋਵੇਗਾ। ਇਸ ਨਾਲ ਹੀ ਅਦਾਲਤ ਦਾ ਹੁਕਮ ਟ੍ਰੈਫਿਕ ਪੁਲਿਸ ਅਤੇ ਵਾਹਨ ਚਾਲਕ ਲਈ ਅਹਿਮ ਮੰਨਿਆ ਜਾਵੇਗਾ।


Story You May Like