The Summer News
×
Saturday, 27 April 2024

ਯਾਹਾਮਾ ਵੱਲੋਂ ਕੀਤੀ ਗਈ ਇੱਕ ਨਵੇਂ ਰੰਗ ‘ਚ YZF-R15S V3 ਪੇਸ਼, ਦੇਖੋ ਤੁਸੀ ਵੀ

(ਮਨਪ੍ਰੀਤ ਰਾਓ)


ਚੰਡੀਗੜ੍ਹ : ਦਸ ਦਈਏ ਕਿ ਭਾਰਤ ਦੀ ਯਾਹਾਮਾ ਮੋਟਰ ਨੇ ਆਪਣੀ ਬਾਈਕ ਦੀ ਕੀਮਤ 1,60,900 ਰੁਪਏ ਐਕਸ-ਸ਼ੋਅ ਦਿੱਲੀ ‘ਚ ਰੱਖੀ ਹੈ। YZF-R15S V3  ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਵੀ ਕਰ ਦਿੱਤਾ ਹੈ। ਇਸ ਨੂੰ “ਮੈਟ ਬਲੈਕ” ਰੰਗ ਵਿੱਚ ਪੇਸ਼ ਕੀਤਾ ਗਿਆ ਹੈ।  ਕੰਪਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਗਾਹਕਾਂ ਦੀ ਮੰਗ ਦੀ ਜੋ ਪਲਿ ਹੁੰਦੀ ਹੈ ਉਸ ਨੂੰ ਸਭ ਤੋਂ ਅੱਗੇ ਰੱਲਦੇ ਹਾਂ ‘ਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।


ਸੂਤਰਾਂ ਦੀ ਜਾਣਕਾਰੀ ਅਨੁਸਾਰ ਜਦੋਂ ਮਾਰਕੀਟ ਰਿਸਾਰਚ ਕੀਤੀ ਗਈ ਸੀ ਤਾਂ ਇਸੇ ਦੌਰਾਨ ਰਿਸਾਰਚ ਵਿੱਚ ਇਹ ਪਾਇਆ ਗਿਆ ਕਿ ਗਾਹਕ ਵਰਜ਼ਨ ‘ਚ ਇੱਕ ਨਵੇਂ ਆਪਸ਼ਨ ਦੀ ਭਾਲ ਵਿੱਚ ਹਨ। ਗਾਹਕਾਂ ਅਤੇ ਨੌਜਵਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਾਹਾਨਾ ਕੰਪਨੀ ਨੇ YZF-R15S V3  ਨੂੰ “ਮੈਟ ਬਲੈਕ” ਰੰਗ ‘ਚ ਲਾਂਚ ਕਰਨ ਦਾ ਫੈਸਲਾ ਕੀਤਾ।


Story You May Like