The Summer News
×
Friday, 17 May 2024

Car Discount Offers : ਮਾਰੂਤੀ ਆਪਣੀਆਂ ਕਾਰਾਂ 'ਤੇ ਦੇ ਰਹੀ ਹੈ ਵੱਡਾ Discount , ਘੱਟ ਕੀਮਤ ਤੇ ਖਰੀਦੋ ਵਧੀਆ ਕਾਰ

ਚੰਡੀਗੜ੍ਹ : ਦੱਸ ਦੇਈਏ ਕਿ ਮਰੂਤੀ ਸੁਜ਼ੂਕੀ ਮਾਰਚ ਮਹੀਨੇ 'ਚ ਆਪਣੀਆਂ Arena ਕਾਰਾਂ 'ਤੇ 61,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਜਾਣਕਾਰੀ ਮੁਤਾਬਕ ਉਹਨਾਂ ਵਲੋਂ ਇਸ discount 'ਚ ਕੁਝ ਕਾਰਾਂ ਸ਼ਾਮਲ ਕੀਤੀਆਂ ਹੋਈਆ ਹਨ,ਜਿਨ੍ਹਾਂ 'ਚ ਆਲਟੋ 800, ਸੇਲੇਰੀਓ (Alto 800, Celerio), ਐਸ ਪ੍ਰੈਸੋ (S. Presso), ਆਲਟੋ ਕੇ 10(Alto K10),ਡਿਜ਼ਾਇਰ(Desire) 'ਤੇ ਸਵਿਫਟ (Swift) ਆਦਿ ਇਸ ਆਫਰ 'ਚ ਸ਼ਾਮਲ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਦੱਸ ਦਿੰਦੇ ਹਾਂ ਕਿ ਇਹ ਆਫਰ ਸਿਰਫ ਐਕਸਚੇਂਜ ਬੋਨਸ(
Exchange bonus)ਰਪੋਰੇਟ ਲਾਭਾਂ ਦੇ ਰੂਪ 'ਚ ਦਿੱਤਾ ਜਾ ਰਿਹਾ ਹੈ।


ਜਾਣੋ ਮਾਰੂਤੀ ਸੁਜ਼ੂਕੀ ਡਿਜ਼ਾਇਰ ਬਾਰੇ :


            8625
ਦੱਸ ਦੇਈਏ ਕਿ ਇਹ ਕਾਰ ਸਵਿਫਟ ਦੇ ਸਮਾਨ Powertrain ਦੇ ਨਾਲ ਆਉਂਦੀ ਹੈ। ਜਾਣਕਾਰੀ ਮੁਤਾਬਕ ਇਹ ਇਸ ਮਹੀਨੇ ਡਿਜ਼ਾਇਰ ਦੇ AMT ਅਤੇ MT ਦੋਵੇਂ ਵੇਰੀਐਂਟਸ 'ਤੇ ਤੁਹਾਨੂੰ ਕੁੱਲ 17,000 ਰੁਪਏ ਦਾ Discount ਮਿਲ ਰਿਹਾ ਹੈ, ਜਿਸ ਦੌਰਾਨ ਇਸ ਦੇ CNG ਮਾਡਲ 'ਤੇ ਕੋਈ ਛੋਟ ਨਹੀਂ ਹੈ।


ਜਾਣੋ ਮਾਰੂਤੀ ਸੁਜ਼ੂਕੀ ਸੇਲੇਰੀਓ ਬਾਰੇ :


                          Whats-App-Image-2023-03-09-at-12-29-17-PM


ਮਾਰੂਤੀ ਸੇਲੇਰੀਓ ਦੇ ਸਾਰੇ ਮੈਨੂਅਲ ਵੇਰੀਐਂਟਸ 'ਤੇ ਕੁੱਲ 46,000 ਰੁਪਏ ਦੀ ਛੋਟ ਦਿੱਤੀ ਗਈ ਹੈ। ਜਾਣਕਰੀ ਮੁਤਾਬਕ ਇਸ 'ਚ 25,000 ਰੁਪਏ ਦਾ ਕੈਸ਼ ਡਿਸਕਾਊਂਟ, 6,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਸੇ ਪ੍ਰਕਾਰ ਇਸ ਦੇ CNG ਵਰਜ਼ਨ 'ਤੇ ਕੁੱਲ 28,100 ਰੁਪਏ ਦੀ ਛੋਟ 'ਤੇ AMT ਵਰਜ਼ਨ 'ਤੇ ਕੁੱਲ 21,000 ਰੁਪਏ ਦੀ ਛੋਟ ਮਿਲ ਰਹੀ ਹੈ।


ਜਾਣੋ ਮਾਰੂਤੀ ਸੁਜ਼ੂਕੀ ਆਲਟੋ K10 ਬਾਰੇ :


                      8625


ਇਸੇ ਪ੍ਰਕਾਰ ਦੱਸ ਦੇਈਏ ਕਿ ਮਾਰੂਤੀ ਆਲਟੋ K10 ਦੇ ਪੈਟਰੋਲ ਮੈਨੂਅਲ ਵੇਰੀਐਂਟ 'ਤੇ ਕੁੱਲ 57,000 ਰੁਪਏ ਦਾ Discount ਮਿਲ ਰਿਹਾ ਹੈ , ਜਿਸ 'ਚ ਤੁਹਾਨੂੰ 35,000 ਰੁਪਏ ਕੈਸ਼ ਦੀ ਛੋਟ , ਇਸਦੇ ਨਾਲ ਹੀ 7,000 ਰੁਪਏ ਕਾਰਪੋਰੇਟ ਡਿਸਕਾਊਂਟ 'ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ CNG ਵੇਰੀਐਂਟ 'ਤੇ 33,100 ਰੁਪਏ ਦੀ ਛੋਟ ਅਤੇ AMT ਵੇਰੀਐਂਟ 'ਤੇ 22,000 ਰੁਪਏ ਦਾ Discount ਮਿਲ ਰਿਹਾ ਹੈ।


ਜਾਣੋ ਮਾਰੂਤੀ ਸੁਜ਼ੂਕੀ ਆਲਟੋ 800 ਮਾਡਲ ਬਾਰੇ :


            Whats-App-Image-2023-03-09-at-12-34-24-PM           


ਦੱਸ ਦੇਈਏ ਕਿ ਮਾਰੂਤੀ ਆਲਟੋ 800 ਦੇ ਐਂਟਰੀ-ਲੇਵਲ ਟ੍ਰਿਮ 'ਤੇ ਸਿਰਫ 11,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਇਸ ਦੇ ਟਾਪ ਮਾਡਲ 'ਤੇ ਕੁੱਲ 36,000 ਰੁਪਏ ਦੀ ਛੋਟ ਮਿਲ ਰਹੀ ਹੈ, ਜਿਸ 'ਚ 15,000 ਰੁਪਏ ਦਾ ਕੈਸ਼ ਡਿਸਕਾਊਂਟ, 8,000 ਰੁਪਏ ਦਾ ਕਾਰਪੋਰੇਟ ਲਾਭ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਵਲੋਂ CNG ਵਰਜ਼ਨ 'ਤੇ ਕੁੱਲ 33,100 ਰੁਪਏ ਦੀ ਛੋਟ ਦਿੱਤੀ ਗਈ ਹੈ।


ਜਾਣੋ ਮਾਰੂਤੀ ਸੁਜ਼ੂਕੀ ਵੈਗਨ ਆਰ ਦਾ Discount :


        8625                              


ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਮਾਰੂਤੀ ਦੇ ਡਿਸਕਾਊਂਟ ਆਫਰ ਦੇ ਤਹਿਤ, ਕੰਪਨੀ ਆਪਣੇ ਵੈਗਨ ਆਰ ਦੇ ਐਂਟਰੀ-ਲੈਵਲ LXi ਅਤੇ ਮਿਡ-ਸਪੈਕ VXi ਪੈਟਰੋਲ ਦੇ ਮੈਨੂਅਲ ਵੇਰੀਐਂਟਸ 'ਤੇ ਕੁੱਲ 61,000 ਰੁਪਏ ਤੱਕ ਦਾ Discount ਦੇ ਰਹੀ ਹੈ। ਦੱਸ ਦੇਈਏ ਕਿ ਇਸ 'ਚ ਗਾਹਕ ਨੂੰ 35,000 ਰੁਪਏ ਦੀ ਨਕਦ ਛੋਟ, 6,000 ਰੁਪਏ ਦੀ ਕਾਰਪੋਰੇਟ ਛੋਟ ਅਤੇ 20,000 ਰੁਪਏ ਦੇ ਐਕਸਚੇਂਜ ਬੋਨਸ ਦਾ ਲਾਭ ਮਿਲ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਇਸ ਦੇ ZXi ਅਤੇ ZXi+ ਪੈਟਰੋਲ ਮੈਨੂਅਲ ਵੇਰੀਐਂਟਸ 'ਤੇ 56,000 ਰੁਪਏ, CNG ਵੇਰੀਐਂਟਸ 'ਤੇ 48,100 ਰੁਪਏ ਅਤੇ ਪੈਟਰੋਲ ਆਟੋਮੈਟਿਕ ਵੇਰੀਐਂਟਸ 'ਤੇ 26,000 ਰੁਪਏ ਤੱਕ ਦੀ ਕੁੱਲ ਛੋਟ ਉਪਲਬਧ ਹੈ।


ਜਾਣੋ ਮਾਰੂਤੀ ਸੁਜ਼ੂਕੀ ਸਵਿਫਟ ਬਾਰੇ :


               Whats-App-Image-2023-03-09-at-12-42-39-PM


ਦੱਸ ਦੇਈਏ ਕਿ ਮਾਰੂਤੀ VXi, ZXi, ਅਤੇ ZXi+ ਟ੍ਰਿਮਸ 'ਚ ਸਵਿਫਟ ਮਾਡਲ ਦੇ ਮੈਨੂਅਲ ਅਤੇ ਆਟੋਮੈਟਿਕ ਵੇਰੀਐਂਟ 'ਤੇ ਕੁੱਲ 47,000 ਰੁਪਏ ਤੱਕ ਦਾ Discount ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਇਸ 'ਚ 20,000 ਰੁਪਏ ਨਕਦ ਛੋਟ, 7,000 ਰੁਪਏ ਕਾਰਪੋਰੇਟ ਲਾਭ 'ਤੇ ਇਸਦੇ ਨਾਲ ਹੀ 20,000 ਰੁਪਏ ਐਕਸਚੇਂਜ ਬੋਨਸ (Exchange bonus
) ਵੀ ਸ਼ਾਮਲ ਹਨ। ਇਸ ਦੇ ਨਾਲ ਹੀ LXI ਵੇਰੀਐਂਟ 'ਤੇ 32,000 ਰੁਪਏ ਅਤੇ CNG ਵੇਰੀਐਂਟ 'ਤੇ 17,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।


(ਮਨਪ੍ਰੀਤ ਰਾਓ)


 

Story You May Like