The Summer News
×
Friday, 17 May 2024

ਆਪਣੀ ਖੂਬਸੂਰਤ ਗਾਇਕੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਣ ਵਾਲੇ ਇਸ ਮਸ਼ਹੂਰ ਗਾਇਕ ਦਾ ਸੰਘਰਸ਼ ਭਰਿਆ ਸਫਰ ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ (ਸੋਨਮ ਮਲਹੋਤਰਾ) – ਲੱਖਾਂ ਲੋਕਾਂ ਦੀ ਦਿਲ ਦੀ ਧੜਕਣ, ਜਿਸ ਨੇ ਪ੍ਰਸ਼ੰਸਕਾਂ ਨੂੰ ਪਿਆਰ ਕਰਨਾ ਸਿਖਾਇਆ, ਸੰਗੀਤ ਰਾਹੀ ਆਪਣੀ ਦਿਲ ਦੀ ਗੱਲ ਬੋਲਣਾ ਦੱਸਿਆ ਅੱਜ ਉਸ ਸੰਗੀਤਕਾਰ ਦਾ ਜਨਮ ਦਿਨ ਹੈ। ਜੀ ਹਾਂ, ਗੱਲ ਕਰ ਰਹੇ ਹਾਂ ਅਰਿਜੀਤ ਸਿੰਘ ਦੀ ਜਿਸ ਨੇ ਆਰਣੀ ਵੱਖਰੀ ਗਾਇਕੀ ਦੇ ਨਾਲ ਲੋਕਾਂ ਨੂੰ ਪਿਆਰ ਕਰ ਦਾ ਤਰੀਕਾ ਦੱਸਿਆ, ਪਿਆਰੇ ਪਿਆਰੇ ਗਾਣੇ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਅਰਿਜੀਤ ਸਿੰਘ ਲੱਖਾ, ਕਰੋੜਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਹਨ। ਹੁਣ ਤੱਕ ਦੇ ਮਿਊਜ਼ਿਕ ਕੈਰੀਅਰ 'ਚ ਅਰਿਜੀਤ ਨੇ ਜਿੰਨੇ ਵੀ ਗਾਣੇ ਗਾਏ ਉਹ ਸਾਰੇ ਗਾਣੇ ਹੀ ਬਹੁਤ ਹੀ ਹਿੱਟ ਰਹੇ। ਇਸ ਦੇ ਨਾਲ ਹੀ ਗਾਇਕ ਦੇ ਜਨਮ ਦਿਨ ਮੌਕੇ ਅਸੀਂ ਅਰਿਜੀਤ ਬਾਰੇ ਕੁਝ ਅਜਿਹੀਆਂ ਖਾਸ ਗੱਲਾਂ ਕਰਾਂਗੇ, ਜੋ ਕਿ ਤੁਹਾਨੂੰ ਹੈਰਾਨ ਕਰ ਦੇਣਗੇ। 


10


ਛੋਟੀ ਉਮਰ ਹੀ ਸੰਗੀਤ ਦੀ ਦੁਨੀਆਂ ਚ ਰੱਖ ਦਿੱਤਾ ਸੀ ਪੈਰ


ਅਰਿਜੀਤ ਸਿੰਘ ਦਾ ਜਨਮ ਪੱਛਮੀ ਬੰਗਾਲ ‘ਚ ਹੋਇਆ ਹੈ। ਅਰਿਜੀਤ ਦਾ ਜਨਮ 1987 ‘ਚ ਹੋਇਆ, ਗਾਇਕ ਦੇ ਪਿਤਾ ਕੱਕੜ ਸਿੰਘ  ਪੰਜਾਬੀ ਹਨ ਤੇ ਉਹਨਾਂ ਦੀ ਮਾਤਾ ਅਦਿਤੀ ਪੱਛਮੀ ਬੰਗਾਲ ਤੋਂ ਹਨ। ਬਚਪਨ ਤੋਂ ਹੀ ਅਰਿਜੀਤ ਗਾਣੇ ਗਾਉਣ ਦੇ ਸ਼ੌਕਿਨ ਹਨ। ਛੋਟੀ ਉਮਰ ਵਿੱਚ ਹੀ ਅਰਿਜੀਤ ਸੰਗੀਤ ਸਿੱਖਣ ਲੱਗ ਗਿਆ ਸੀ, ਜਿਸ ਤੋਂ ਬਾਅਦ ਅਰਿਜੀਤ ਨੇ ਸਕੂਲ, ਕਾਲਜ ‘ਚ ਗਾਣੇ ਗਾ ਕੇ ਅਵਾਰਡ ਹਾਸਿਲ ਕੀਤੇ।  


11


 ਸੰਘਰਸ਼ ਭਰਿਆ ਰਿਹਾ ਸਫਰ


ਅਰਿਜੀਤ ਅੱਜ ਅਗਰ ਇਸ ਵੱਡੇ ਪਦ ‘ਤੇ ਹੈ ਤਾਂ ਉਸ ਨੇ ਇਸ ਥਾਂ ਪਹੁੰਚਣ ਲਈ ਆਪਣੀ ਜ਼ਿੰਦਗੀ ‘ਚ ਬਹੁਤ ਹੀ ਸੰਘਰਸ਼ ਦੇਖਿਆ ਹੈ। ਦਸ ਦਈਏ ਕਿ ਅਰਿਜੀਤ ਨੇ ਸਭ ਤੋਂ ਪਹਿਲਾ ਸ਼ੋਅ ਅਰਿਜੀਤ ਨੂੰ ਪਹਿਲੀ ਵਾਰ ਟੀਵੀ ਰਿਐਲਿਟੀ ਸ਼ੋਅ Fame Gurukul ਕੀਤਾ ਸੀ ਜਿਸ ‘ਚ ਉਸਨੇ ਆਪਣੀ ਜ਼ਬਰਦਸਤ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਜਗ੍ਹਾ ਬਣਾ ਲਈ ਸੀ। ਸੰਜੇ ਲੀਲਾ ਭੰਸਾਲੀ ਨੇ ਸ਼ੋਅ ਵਿੱਚ ਅਰਿਜੀਤ ਨੂੰ ਗਾਣਾ ਗਾਉਣ ਦਾ ਵਾਅਦਾ ਕੀਤਾ ਸੀ। ਇਸ ‘ਤੇ ਫਿਰ ਸੰਜੇ ਲੀਲਾ ਭੰਸਾਲੀ ਫਿਲਮ  ‘ਚ ਗਾਣਾ ਗਾਇਆ ਸੀ,ਪਰ ਕਿਸੇ ਕਾਰਨ ਉਹ ਗਾਣਾ ਫਿਲਮ ‘ਚ ਨਹੀਂ ਲਿਆ ਗਿਆ। ਇਸ ਤੋਂ ਬਾਅਦ ਅਰਿਜੀਤ ਨੇ ਹਾਰ ਨਹੀਂ ਮੰਨੀ ਉਸ ਨੇ ਕਈ ਫਿਲਮਾਂ ‘ਚ ਕੰਮ ਕੀਤਾ। ਆਖਿਰਕਾਰ ਉਸ ਨੂੰ ਸਫਲਤਾ ਮਿਲੀ ਤੇ ਉਸ ਨੇ ਆਪਣੀ ਵੱਖਰੀ ਪਹਿਚਾਣ ਬਣਾ ਲਈ।

Story You May Like