The Summer News
×
Saturday, 11 May 2024

ਲੋਕਲ ਬੱਸ ਸਟੈਂਡ ਤੇ ਬਣਿਆ ਕੂੜੇ ਦਾ ਡੰਪ ਦੇ ਰਿਹਾ ਹੈ ਬਿਮਾਰੀਆਂ ਨੂੰ ਸੱਦਾ

ਜੰਡਿਆਲਾ : ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਤੇ ਬਣੀ ਪਾਣੀ ਵਾਲੀ ਟੈਂਕੀ ਜਿਸ ਨੂੰ ਬਣਿਆਂ ਹੋਇਆਂ ਲੱਗਭਗ 40 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਸ਼ਹਿਰ ਵਾਸੀਆਂ ਨੂੰ ਇਸ ਟੈਂਕੀ ਵਿੱਚੋ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ ਹੋ ਸਕੀ ਕਿਉਂ ਕਿ ਇਹ ਟੈਂਕੀ ਬਣਦਿਆਂ ਹੀ ਲੀਕ ਹੋ ਗਈ ਸੀ ਜਿਸ ਕਰਕੇ ਇਸ ਨੂੰ ਚਲਾਇਆ ਹੀ ਨਹੀਂ ਗਿਆ ਹੁਣ ਚਿੱਟਾ ਹਾਥੀ ਦੇ ਸਮਾਨ ਬਣ ਕੇ ਰਹਿ ਗਈ ਹੈ ਹੁਣ ਇਸ ਟੈਂਕੀ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਸ ਦੇ ਡਿੱਗਣ ਨਾਲ ਕੋਈ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ।ਇਸ ਦੇ ਨਾਲ ਹੀ ਇਕ ਸੇਵਾ ਕੇਂਦਰ ਹੈ ਜਿਸ ਵਿੱਚ ਰੋਜ਼ਾਨਾ ਸੈਂਕੜੇ ਹੀ ਲੋਕ ਆਪਣੇ ਕੰਮਾਂ ਕਾਰਾ ਵਾਸਤੇ ਆਉਂਦੇ ਹਨ ਅਤੇ ਆਸ ਪਾਸ ਨਗਰ ਕੌਂਸਲ ਵੱਲੋ ਕਿਰਾਏ ਤੇ ਦਿੱਤੀਆਂ ਦੁਕਾਨਾਂ ਅਤੇ ਰਿਹਾਇਸ਼ੀ ਘਰ ਵੀ ਹਨ।


ਇਸ ਮੌਕੇ ਦੁਕਾਨਦਾਰਾ ਅਤੇ ਲੋਕਾਂ ਨੇ ਦੱਸਿਆ ਕਿ ਇੱਕ ਪਾਸੇ ਸਾਡੀਆਂ ਸਰਕਾਰਾਂ ਸਵੱਛ ਭਾਰਤ ਅਭਿਆਨ ਵਾਸਤੇ ਕਰੋੜਾਂ ਰੁਪੈ ਖ਼ਰਚ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋ ਲੋਕਲ ਬੱਸ ਅੱਡਾ ਵਿਖੇ ਲਗਾਇਆ ਗਿਆ ਕੂੜੇ ਦਾ ਡੰਪ ਸਰਕਾਰਾਂ ਦੀਆਂ ਨਾ ਕਾਮੀਆਂ ਨੂੰ ਮੂੰਹ ਚਿੜਾ ਰਿਹਾ ਹੈ। ਨਗਰ ਕੌਂਸਲ ਵਲੋਂ ਕਰੋੜਾਂ ਦੀ ਬੇਸ਼ਕੀਮਤੀ ਜਗ੍ਹਾ ਤੇ ਕੂੜੇ ਦਾ ਡੰਪ ਬਣਾਉਣਾ ,ਲੋਕਾਂ ਦੀ ਸਮਝ ਤੋਂ ਬਾਹਰ ਹੈ। ਕੂੜੇ ਦੇ ਡੰਪ ਕਾਰਨ ਲੋਕਾਂ ਨੂੰ ਬਹੁਤ ਬਦਬੂ ਆਉਂਦੀ ਹੈ,ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਡੰਪ ਦੇ ਕਾਰਨ ਕੂੜੇ ਵਿਚੋਂ ਬਹੁਤ ਵੱਡੇ ਸਹਿਆਂ ( ਖ਼ਰਗੋਸ਼ਾਂ) ਦੇ ਸਾਇਜ ਦੇ ਚੂਹੇ ਆਪਣੀ ਖੁਰਾਕ ਖਾਂਦੇ ਹਨ। ਇਹਨਾਂ ਚੂਹਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।


ਇਹਨਾਂ ਚੂਹਿਆਂ ਨੇ ਲੋਕਲ ਬੱਸ ਸਟੈਂਡ ਦੀ ਲਗਭਗ ਸਾਰੀ ਜਮੀਨ ਨੂੰ ਪੋਲੀ ਕਰ ਦਿੱਤਾ ਹੈ।ਜਿਸ ਨਾਲ ਇਲਾਕੇ ਦੇ ਲੋਕਾਂ ਲਈ ਖਤਰੇ ਦੀ ਘੰਟੀ ਹੈ।ਕਿਉਂ ਕੇ ਬੱਸ ਸਟੈਂਡ ਵਿੱਚ ਕਈ ਸਾਲਾਂ ਤੋਂ ਬੰਦ ਪਈ ਪਾਣੀ ਸਪਲਾਈ ਕਰਨ ਵਾਲੀ ਟੈਂਕੀ ਚੂਹਿਆਂ ਵਲੋਂ ਪੋਲੀ ਕੀਤੀ ਜਮੀਨ ਦੇ ਕਾਰਨ ਟੈਂਕੀ ਦੇ ਡਿੱਗਣ ਦਾ ਖਤਰਾ ਹੈ।ਇਸ ਦੇ ਬਾਰੇ ਕਈ ਵਾਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ, ਪਰ ਪਤਾ ਨਹੀਂ ਸਰਕਾਰ ਕਿਉਂ ਇਸ ਵੱਲ ਧਿਆਨ ਨਹੀਂ ਦੇਂਦੀ। ਜੇਕਰ ਪ੍ਰਸ਼ਾਸਨ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਕੂੜੇ ਦੇ ਡੰਪ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਤੇ ਨਾਲ ਹੀ ਡੰਪ ਕਰਕੇ ਪੈਦਾ ਹੋਏ ਚੂਹਿਆਂ ਨਾਲ ਮਾਰੂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੰਪ ਨੂੰ ਇੱਥੋਂ ਚੁੱਕਿਆ ਜਾਵੇ। ਇਸ ਬਾਬਤ ਜਦੋਂ ਨਗਰ ਕੌਂਸਲ ਦੇ ਈ ਓ ਨਾਲ ਓਹਨਾ ਦੇ ਮੋਬਾਈਲ ਨੰਬਰ ਤੇ ਵਾਰ ਵਾਰ ਸੰਪਰਕ ਕਰਨਾ ਚਾਹਿਆ , ਪਰ ਓਹਨਾ ਨੇ ਕਾਲ ਰਿਸੀਵ ਨਹੀਂ ਕੀਤੀ।

Story You May Like