The Summer News
×
Friday, 10 May 2024

ਤੁਹਾਡੇ ਵੀ ਮੂੰਹ ‘ਚੋਂ ਆਉਂਦੀ ਹੈ ਬਦਬੂ ਤਾਂ ਪਾਓ ਇਸ ਤੋਂ ਛੁਟਕਾਰਾ

ਚੰਡੀਗੜ੍ਹ : ਲੋਕਾਂ ਨੂੰ ਅਕਸਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਦੇ ਮੂੰਹ ਤੋਂ ਬਦਬੂ ਆਉਂਦੀ ਰਹਿੰਦੀ ਹੈ।  ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਤੁਸੀਂ ਸਹੀ ਢੰਗ ਨਾਲ ਬੁਰਸ਼ ਨਹੀਂ ਕਰਦੇ ਹੋ। ਲੋਕ ਚਾਹੇ ਜਿੰਨਾ ਮਰਜ਼ੀ ਆਪਣੀ ਸਫਾਈ ਦਾ ਖਿਆਲ ਰੱਖ ਲੈਣ ਪਰ ਉਹਨਾਂ ਦੇ ਮੂੰਹ ਦੀ ਬਦਬੂ ਜਾਂਦੀ ਹੀ ਨਹੀਂ ਹੈ। ਇਹ ਹੀ ਕਾਰਨ ਨਹੀਂ ਹੈ, ਸੁੱਕਾ ਮੂੰਹ, ਬੈਕਟੀਰੀਆ ਦੀ ਲਾਗ, ਟੌਨਸਿਲਾਈਟਿਸ, ਮੂੰਹ ਦਾ ਕੈਂਸਰ, ਫੇਫੜੇ ਜਾਂ ਗਲੇ ਦੀ ਲਾਗ ਜਾਂ ਕੋਈ ਹੋਰ ਸਮੱਸਿਆ ਵੀ ਇਸ ਦਾ ਕਾਰਨ ਬਣ ਸਕਦੀ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨਾਲ ਤੁਸੀਂ ਦੀ ਬਦਬੂ ਨੂੰ ਦੂਰ ਕਰ ਸਕਦੇ ਹੋ।


ਲੌਂਗ ਅਤੇ ਇਲਾਇਚੀ ਦਾ ਕਾੜ੍ਹਾ


2 ਗਲਾਸ ਪਾਣੀ 'ਚ ਅਦਰਕ, ਲੌਂਗ, ਇਲਾਇਚੀ ਅਤੇ ਅਦਰਕ ਨੂੰ ਮਿਲਾ ਲਓ। ਇਹ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਲੌਂਗ ਅਤੇ ਇਲਾਇਚੀ ਦਾ ਕਾੜ੍ਹਾ  ਪੀਣਾ ਚਾਹੀਦਾ ਹੈ। ਲੌਂਗ ਅਤੇ ਇਲਾਇਚੀ ਦਾ ਕਾੜ੍ਹਾ ਪੇਟ, ਮੂੰਹ ਦੀ ਬਦਬੂ ਦੀਆਂ ਸਮੱਸਿਆਵਾਂ ਲਈ ਬਹੁਤ ਵਧੀਆਂ ਹੁੰਦਾ ਹੈ।


ਮਾਊਥਵਾਸ਼


ਆਯੁਰਵੈਦਿਕ ਮਾਊਥਵਾਸ਼ ਅਸ਼ਵਗੰਧਾ, ਮੂਲੀ, ਅਦਰਕ, ਪਿੱਪਲੀ, ਅਮਲਕੀ, ਗੁਡੂਚੀ, ਤੁਲਸੀ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਆਯੁਰਵੈਦਿਕ ਜੜੀ-ਬੂਟੀਆਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਰਸ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਤੁਸੀਂ ਇਸ ਮਾਊਥਵਾਸ਼ ਨੂੰ ਇੱਕ ਹਫ਼ਤੇ ਤੱਕ ਸਟੋਰ ਕਰ ਸਕਦੇ ਹੋ। ਇਹ ਕੁਦਰਤੀ ਮਾਊਥਵਾਸ਼ ਵਜੋਂ ਵਰਤਿਆ ਜਾਂਦਾ ਹੈ।


ਤ੍ਰਿਫਲਾ ਦਾ ਪਾਣੀ


ਮੂੰਹ ਦੀ ਬਦਬੂ ਤੋਂ  ਛੁਟਕਾਰਾ ਪਾਓਣ ਲਈ ਤ੍ਰਿਫਲਾ ਜਲ ਤੇ ਆਂਵਲਾ, ਹਰੜ ਅਤੇ ਵਿਭੀਤਕੀ ਨਾਲ ਬਹੁਤ ਹੀ ਲਾਭਕਾਰੀ ਦਸੇ ਜਾਂਦੇ ਹਨ। ਤ੍ਰਿਫਲਾ ਪਾਊਡਰ ਬਣਾ ਕੇ ਗਰਮ ਪਾਣੀ 'ਚ ਉਬਾਲ ਕੇ ਫਿਰ ਇਸ ਮਿਸ਼ਰਣ ਨੂੰ ਫਿਲਟਰ ਕਰ ਕੇ ਤੇ ਇੱਕ ਬੋਤਲ ਵਿੱਚ ਰੱਖਣਾ ਚਾਹੀਦਾ ਹੈ। ਇਸ ਪਾਣੀ ਨਾਲ ਦਿਨ 'ਚ ਦੋ ਵਾਰ ਗਾਰਗਲ ਕਰਨ ਨਾਲ ਤੁਹਾਨੂੰ ਜਲਦ ਹੀ ਫਰਕ ਦਿਖੇਗਾ ।


 

Story You May Like