The Summer News
×
Tuesday, 21 May 2024

ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ

ਪੰਜਾਬ ਦੀ ਸਿਆਸਤ ਵਿੱਚ “ਬੰਦੀ ਸਿੰਘਾਂ” ਦਾ ਮੁੱਦਾ ਲੰਬੇ ਸਮੇਂ ਤੋਂ ਇਕ ਭਖਦਾ ਮੁੱਦਾ ਬਣਿਆ ਰਿਹਾ ਹੈ। ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਾਲ ਨਵੰਬਰ ਵਿੱਚ ਇੱਕ ਦਸਤਖਤ ਮੁਹਿੰਮ ਰਾਹੀਂ ਇਸ ਨੂੰ ਮੁੜ ਉਭਾਰਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿੱਖ ਕੈਦੀਆਂ ਦੀ ਰਿਹਾਈ ਦੀ ਆਪਣੀ ਮੰਗ ਨੂੰ ਨਵਾਂ ਰੂਪ ਦਿੱਤਾ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਠਾ ਕੇ ਪੰਥਕ ਵੋਟ ਬੈਂਕ ਵਿਚ ਮੁੜ ਆਪਣੀ ਖੁਸੀ ਸਾਖ ਨੂੰ ਬਹਾਲ ਕਰ ਸਕਣ ਦੀ ਫਿਰਾਕ ਵਿਚ ਹੈ।


ਓਧਰ ਦੂਜੇ ਪਾਸੇ ਪੰਜਾਬ ਵਿੱਚ ਆਪਣੀ ਸਿਆਸੀ ਪੈਂਠ ਪੱਕੀ ਕਰਨ
ਲਈ ਭਾਜਪਾ ਨੇ ਵੀ "ਬੰਦੀ ਸਿੰਘਾਂ" ਦੇ ਮੁੱਦੇ 'ਤੇ ਪ੍ਰਦਰਸ਼ਨਕਾਰੀਆਂ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਬਠਿੰਡਾ ਫੇਰੀ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਜੇਲ ਦੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਬਾਰੇ ਫਾਰਮ ਭਰਨ ਦੀ ਮੁਹਿੰਮ ਨੂੰ ਹਾਂ-ਪੱਖੀ ਹੁੰਗਾਰਾ ਦੇ ਕੇ ਦਿਖਾਉਣਾ ਚਾਹਿਆ ਕਿ ਭਾਜਪਾ ਇਸ ਮੰਗ ਪ੍ਰਤੀ ਸੰਜੀਦਾ ਹੈ। 11 ਸਿੱਖ ਕੈਦੀਆਂ ਦੀ ਸੂਚੀ ਸੀ, ਜਿਨ੍ਹਾਂ ਵਿੱਚੋਂ 9 ਨੂੰ ਰਿਹਾਅ ਕਰ ਦਿੱਤਾ ਗਿਆ ।
ਮਾਨ ਸਰਕਾਰ ਨੇ ਅਜੇ ਤੱਕ ਇਹ ਮੁੱਦਾ ਕੇਂਦਰ ਕੋਲ ਨਹੀਂ ਉਠਾਇਆ। ਦੇਖਣਾ ਹੋਵੇਗਾ ਕਿ ਕੌਮੀ ਇਨਸਾਫ਼ ਮੋਰਚੇ ਦਾ ਸੰਘਰਸ਼ ਇਸ ਮੁੱਦੇ 'ਤੇ ਅਗਲੀ ਰਣਨੀਤੀ ਕੀ ਬਣਾਉਂਦਾ ਹੈ ਤੇ ਬੰਦੀ ਸਿੰਘਾ ਦੀ ਰਿਹ‍ਾਈ ਕਦੋਂ ਸੰਭਵ ਹੁੰਦੀ ਹੈ।

Story You May Like